FacebookTwitterg+Mail

ਹੈਲੀਕਾਪਟਰ ਕ੍ਰੈਸ਼ 'ਚ ਅਮਿਤਾਭ ਦੀ ਇਸ ਅਦਾਕਾਰਾ ਦੀ ਕੁੱਖ 'ਚ 7 ਮਹੀਨੇ ਦੇ ਬੱਚੇ ਦੇ ਵੀ ਉਡੇ ਸਨ ਚੀਥੜੇ

amitabh bachchan and soundarya
17 April, 2018 10:28:59 AM

ਨਵੀਂ ਦਿੱਲੀ(ਬਿਊਰੋ)— ਫਿਲਮ 'ਸੂਰਏਵੰਸ਼ਮ' 'ਚ ਅਮਿਤਾਭ ਬੱਚਨ ਦੀ ਪਤਨੀ ਦੀ ਭੂਮਿਕਾ 'ਚ ਸੌਂਦਰਿਆ ਰਘੂ ਨਜ਼ਰ ਆਈ ਸੀ। ਉਸ ਦਾ ਜਨਮ 18 ਜੁਲਾਈ ਨੂੰ ਹੋਇਆ ਸੀ। 17 ਅਪ੍ਰੈਲ 2004 ਨੂੰ 31 ਸਾਲ ਦੀ ਉਮਰ 'ਚ ਉਸ ਨੇ ਆਖਰੀ ਸਾਹ ਲਿਆ ਸੀ। ਉਸ ਨੇ ਕੰਨੜ, ਤੇਲੁਗੁ, ਤਮਿਲ ਫਿਲਮਾਂ 'ਚ ਕੰਮ ਕੀਤਾ ਸੀ।
Punjabi Bollywood Tadka
ਉਹ ਬੀ.ਜੀ. ਪੀ. 'ਚ ਸ਼ਾਮਲ ਹੋਈ ਸੀ। ਪਾਰਟੀ ਦੇ ਪ੍ਰਚਾਰ ਲਈ ਉਸ ਨੇ ਬੰਗਲੁਰੂ ਤੋਂ ਹਾਲੀਕਾਪਟਰ ਰਾਹੀਂ ਉਡਾਨ ਭਰੀ ਸੀ ਪਰ ਉਹ ਹੈਲੀਕਾਪਟਰ ਦੁਰਘਟਨਾ ਗ੍ਰਸਤ ਹੋ ਗਿਆ ਸੀ। ਉਸ ਸਮੇਂ ਅਦਾਕਾਰਾ ਦੇ ਪੇਟ 'ਚ 7 ਮਹੀਨੇ ਦਾ ਬੱਚਾ ਵੀ ਸੀ। ਉਸ ਦਾ ਨਾਂ ਸੌਂਦਰਿਆ ਸੱਤਿਆਨਾਰਾਇਣ ਸੀ। ਉਹ ਮੇਡੀਕਲ/ਡਾਕਟਰੀ ਦੀ ਪੜ੍ਹਾਈ ਕਰ ਸੀ।
Punjabi Bollywood Tadka
ਪੜਾਈ ਤੋਂ ਪਹਿਲੇ ਸਾਲ ਉਸ ਦੇ ਪਿਤਾ ਦੇ ਦੋਸਤ ਨੇ ਉਸ ਨੂੰ ਇਕ ਫਿਲਮ ਲਈ ਆਫਰ ਦਿੱਤਾ। ਇਸ ਤੋਂ ਬਾਅਦ ਪੜਾਈ ਪਿੱਛੇ ਰਹਿ ਗਈ ਤੇ ਉਹ ਅਦਾਕਾਰਾ ਬਣ ਗਈ। ਸੌਂਦਰਿਆ ਨੇ ਆਪਣੇ ਕਲਾਸਮੇਟ, ਦੋਸਤ ਤੇ ਸਾਫਟਵੇਅਰ ਇੰਜੀਨੀਅਰ ਜੀ. ਐੱਸ. ਰਘੂ ਨਾਲ ਵਿਆਹ ਕਰਵਾਇਆ ਸੀ।
Punjabi Bollywood Tadka
ਸਾਲ 2002 'ਚ ਫਿਲਮ 'ਦਵੀਪਾ' ਲਈ ਉਸ ਨੂੰ ਪ੍ਰੋਡਿਊਸਰ ਦੇ ਤੌਰ 'ਤੇ ਬੈਸਟ ਫੀਚਰ ਫਿਲਮ ਦੇ ਨੈਸ਼ਨਲ ਫਿਲਮ ਐਵਾਰਡ ਨਾਲ ਨਵਾਜਿਆ ਗਿਆ ਸੀ। ਇਸ ਤੋਂ ਇਲਾਵਾ ਕਰਨਾਟਕ ਸਟੇਟ ਐਵਾਰਡ, ਫਿਲਮਫੇਅਰ ਐਵਾਰਡ ਸਾਊਥ ਤੇ ਨੰਦੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
Punjabi Bollywood Tadka


Tags: SooryavanshamSoundaryaAmitabh BachchanAmmoruAnthapuramRajaDweepaAaptamitra

Edited By

Sunita

Sunita is News Editor at Jagbani.