FacebookTwitterg+Mail

ਫੇਸਬੁੱਕ ਤੋਂ ਨਾਰਾਜ਼ ਹੋਏ ਅਮਿਤਾਭ ਬੱਚਨ, ਟਵਿਟਰ 'ਤੇ ਕੀਤੀ ਸ਼ਿਕਾਇਤ

amitabh bachchan facebook
25 June, 2017 09:27:33 PM

ਮੁੰਬਈ— ਅਮਿਤਾਭ ਬੱਚਨ ਆਪਣੇ ਫੇਸਬੁੱਕ ਅਕਾਊਂਟ ਦੇ ਸਾਰੇ ਫੀਚਰਸ ਦੀ ਵਰਤੋਂ ਨਹੀਂ ਕਰ ਪਾ ਰਹੇ ਸਨ, ਇਸ ਲਈ ਉਨ੍ਹਾਂ ਨੇ ਐਤਵਾਰ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੂੰ ਸ਼ਿਕਾਇਤ ਕੀਤੀ। ਅਮਿਤਾਭ ਬੱਚਨ ਨੇ ਐਤਵਾਰ ਨੂੰ ਟਵਿਟਰ 'ਤੇ ਲਿਖਿਆ, 'ਹੈਲੋ ਫੇਸਬੁੱਕ, ਜਾਗੋ। ਮੇਰਾ ਫੇਸਬੁੱਕ ਪੇਜ ਪੂਰੀ ਤਰ੍ਹਾਂ ਨਾਲ ਨਹੀਂ ਖੁੱਲ੍ਹ ਰਿਹਾ ਹੈ। ਇਹ ਕਈ ਦਿਨਾਂ ਤੋਂ ਹੋ ਰਿਹਾ ਹੈ। ਸ਼ਿਕਾਇਤ ਕਰਨ ਲਈ ਇਸ ਮਾਧਿਅਮ ਦੀ ਵਰਤੋਂ ਕਰਨੀ ਪਈ।'

ਅਮਿਤਾਭ ਦੇ ਦੋਵਾਂ ਸੋਸ਼ਲ ਨੈੱਟਵਰਕਿੰਗ ਸਾਈਟਸ ਫੇਸਬੁੱਕ ਤੇ ਟਵਿਟਰ 'ਤੇ 2.70 ਕਰੋੜ ਫਾਲੋਅਰਜ਼ ਹਨ। ਅਮਿਤਾਭ ਦੋਵੇਂ ਪਲੇਟਫਾਰਮਸ 'ਤੇ ਬਹੁਤ ਸਰਗਰਮ ਹਨ। ਇਥੋਂ ਤਕ ਕਿ ਉਹ ਇਕ ਬਲਾਗ ਵੀ ਲਿਖਦੇ ਹਨ। ਇਸ ਬਲਾਗ 'ਤੇ ਉਹ ਕਈ ਸਾਲਾਂ ਤੋਂ ਲਿਖਦੇ ਆ ਰਹੇ ਹਨ। ਅਮਿਤਾਭ ਇਸ ਸਮੇਂ ਆਮਿਰ ਖਾਨ ਨਾਲ ਮਾਲਟਾ 'ਚ 'ਠਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ 'ਚ ਰੁੱਝੇ ਹਨ।


Tags: Amitabh Bachchan Facebook Twitter Complaint ਅਮਿਤਾਭ ਬੱਚਨ ਫੇਸਬੁੱਕ ਟਵਿਟਰ