FacebookTwitterg+Mail

ਭਾਰਤ ਦੇ ਜਬਰ-ਜ਼ਨਾਹ ਮੁਕਤ ਹੋਣ ਦੀ ਉਮੀਦ ਕਰਦਾ ਹਾਂ : ਅਮਿਤਾਭ

    1/2
15 August, 2016 02:12:31 AM

ਮੁੰਬਈ— ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਨੇ ਇਸ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਕਿਹਾ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਇਹ ਸਹੁੰ ਚੁੱਕਣੀ ਚਾਹੀਦੀ ਹੈ ਕਿ ਭਾਰਤ ਜਬਰ-ਜ਼ਨਾਹ ਮੁਕਤ ਦੇਸ਼ ਬਣ ਜਾਵੇ। ਤੀਨ ਦੇ ਸਟਾਰ 73 ਸਾਲਾ ਬੱਚਨ ਨੇ ਟਵਿਟਰ 'ਤੇ ਆਪਣੇ ਵਿਚਾਰ ਰੱਖਣ ਦੇ ਨਾਲ ਹੀ ਆਪਣੀ ਆਉਣ ਵਾਲੀ ਰੋਮਾਂਚਕ ਫਿਲਮ ਪਿੰਕ ਦਾ ਪੋਸਟਰ ਵੀ ਪੋਸਟ ਕੀਤਾ।
ਇਹ ਫਿਲਮ ਸੈਕਸ ਹਿੰਸਾ ਦੀਆਂ ਸ਼ਿਕਾਰ 3 ਔਰਤਾਂ 'ਤੇ ਆਧਾਰਿਤ ਹੈ। ਬੱਚਨ ਨੇ ਲਿਖਿਆ ਕਿ ਆਜ਼ਾਦੀ ਦਿਹਾੜੇ 15 ਅਗਸਤ ਦੀ ਸਹੁੰ... ਉਮੀਦ ਕਰਦਾ ਹਾਂ ਕਿ ਭਾਰਤ ਜਬਰ-ਜ਼ਨਾਹ ਮੁਕਤ ਹੋ ਜਾਵੇ...ਭਾਰਤ ਆਜ਼ਾਦ ਹੋਵੇ ਰੇਪ ਤੋਂ। ਅਮਿਤਾਭ ਨੇ ਔਰਤਾਂ 'ਤੇ ਆਧਾਰਿਤ ਇਸ ਪੋਸਟ ਨੂੰ ਰੀਟਵੀਟ ਕਰਕੇ ਆਪਣੇ ਫਾਲੋਅਰਾਂ ਨੂੰ ਇਸ ਨੂੰ ਹਮੇਸ਼ਾ ਯਾਦ ਰੱਕਣ ਲਈ ਕਿਹਾ।
ਉਨ੍ਹਾਂ ਅੱਗੇ ਲਿਖਿਆ ਕਿ ਔਰਤਾਂ ਦੇ ਸਰੀਰ 'ਤੇ ਸਾਰਿਆਂ ਦਾ ਨਹੀਂ ਸਿਰਫ ਉਸ ਦਾ ਅਧਿਕਾਰ ਹੁੰਦਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਇਸ 'ਤੇ ਆਪਣਾ ਅਧਿਕਾਰ ਜਤਾਉਣ।


Tags: ਅਮਿਤਾਭਜਬਰ ਜ਼ਨਾਹ ਮੁਕਤਉਮੀਦAmitabhrape freehopes