FacebookTwitterg+Mail

ਨੂੰਹ ਐਸ਼ਵਰਿਆ ਦੇ ਆਤਮਹੱਤਿਆ ਦੇ ਸਵਾਲ 'ਤੇ ਜਾਣੋ ਕਿਵੇ ਦਾ ਸੀ ਅਮਿਤਾਭ ਦਾ 'Reaction'

    1/16
06 December, 2016 05:45:49 PM
ਮੁੰਬਈ— ਬੀਤੇ ਦਿਨਾਂ 'ਚ ਅਮਿਤਾਭ ਬੱਚਨ ਦੀ ਨੂੰਹ ਅਦਾਕਾਰਾ ਐਸ਼ਵਰਿਆ ਰਾਏ ਦੀ ਆਤਮਹੱਤਿਆ ਦੀਆਂ ਖਬਰਾਂ ਸ਼ੋਸ਼ਲ ਮੀਡੀਆ 'ਤੇ 'Whatsaap' 'ਤੇ ਕਾਫੀ ਵਾਇਰਲ ਹੋਈਆਂ ਸਨ। ਜਦੋ ਬਿੱਗ ਬੀ ਨੇ ਇਸ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਇਸ 'ਤੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ। ਦਰਅਸਲ ਉਹ ਹਿਮੇਸ਼ ਰੇਸ਼ਮੀਆ ਅਤੇ ਸਲਮਾਨ ਖ਼ਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਦੀ ਮਿਊਜ਼ਿਕ ਐਲਬਮ 'ਯੇ ਹੈ ਮੌਸਿਕੀ' ਦੇ ਲਾਂਚ ਦੇ ਮੌਕੇ 'ਤੇ ਕੀਤੀ ਗਈ ਪ੍ਰੈਸ ਕਾਨਫੈਰਂਸ 'ਚ ਸ਼ਾਮਲ ਹੋਏ ਸਨ। ਉਸ ਸਮੇਂ ਐਸ਼ਵਰਿਆ ਦੀ ਆਤਮਹੱਤਿਆ ਦੀਆਂ ਅਫਵਾਹਾਂ 'ਤੇ ਉਨ੍ਹਾਂ ਦਾ ਰਿਐਕਸ਼ਨ ਮੰਗਿਆ ਸੀ। ਸਵਾਲ ਸੁਣਨ ਤੋਂ ਬਾਅਦ ਸਧਾਰਨ ਤਰੀਕੇ ਨਾਲ ਦੇਖਦੇ ਹੋਏ ਮੁਸਕਰਾਉਂਦੇ ਹੋਏ ਕੋਈ ਵੀ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ।
ਹਿਮੇਸ਼ ਅਤੇ ਯੂਲੀਆ ਦੇ ਇਸ ਲਾਚਿੰਗ ਇਵੇਂਟ ਦੌਰਾਨ ਅਮਿਤਾਭ ਨੇ ਹਿਮੇਸ਼ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, ''ਉਹ ਬਹੁਤ ਟੈਲੇਂਟੇਡ ਹਨ। ਉਹ ਗਾਉਂਦੇ ਹਨ ਅਤੇ ਮਿਊਜ਼ਿਕ ਕੰਪੋਜ਼ ਕਰਦੇ ਹਨ, ਜੋ ਕਿ ਬਹੁਤ ਮੁਸ਼ਕਿਲ ਹੈ। ਮੈਂ ਉਨ੍ਹਾਂ ਦੀ ਤਰ੍ਹਾਂ ਟੈਲੇਂਟੇਡ ਨਹੀਂ ਹਾਂ। ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੇ ਮੈਨੂੰ ਐਲਬਮ ਨੂੰ ਲਾਂਚ ਕਰਨ ਲਈ ਇਨਵਾਈਟ ਕਿਉਂ ਕੀਤਾ।''
ਦੱਸਣਾ ਚਾਹੁੰਦੇ ਹਾਂ ਕਿ ਅਮਿਤਾਭ ਤੋਂ ਇਲਾਵਾ ਇਵੇਂਟ 'ਚ ਪੂਜਾ ਬੈਨਰਜ਼ੀ ਅਤੇ ਅਲੰਕ੍ਰਿਤਾ ਸਹਾਏ ਵੀ ਸ਼ਾਮਲ ਹਨ।

Tags: ਐਸ਼ਵਰਿਆਅਮਿਤਾਭ ਬੱਚਨਆਤਮਹੱਤਿਆAishwarya Amitabh Bachchan suicide