FacebookTwitterg+Mail

IPL ਖਤਮ, ਹੁਣ ਹੀਰਾ ਲਾਲ ਠਾਕੁਰ 'ਜ਼ਹਿਰ ਵਾਲੀ ਖੀਰ' ਖਾਣ ਲਈ ਤਿਆਰ

    1/1
22 May, 2017 04:32:33 PM
ਮੁੰਬਈ— 'ਸੂਰਿਆਵੰਸ਼ਮ' ਫਿਲਮ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਹੁਣ ਆਈ. ਪੀ. ਐੱਲ. ਖਤਮ ਹੋ ਗਿਆ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਇਹ ਫਿਲਮ ਦੇਖਣ ਨੂੰ ਮਿਲੇਗੀ। ਫੈਨਜ਼ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਫਿਲਮ ਨੇ ਹਾਲ ਹੀ 'ਚ ਆਪਣੇ 18 ਸਾਲ ਵੀ ਪੂਰੇ ਕੀਤੇ ਹਨ।
ਇਸ ਗੱਲ ਦੀ ਜਾਣਕਾਰੀ ਖੁਦ ਮਹਾਨਾਇਕ ਅਮਿਤਾਭ ਬੱਚਨ ਨੇ ਦਿੱਤੀ। ਅਮਿਤਾਭ ਨੇ ਟਵੀਟ ਕਰਕੇ ਲਿਖਿਆ, 'ਸੂਰਿਆਵੰਸ਼ਮ' ਨੇ ਆਪਣੇ 18 ਸਾਲ ਪੂਰੇ ਕਰ ਲਏ ਹਨ। ਇਕ ਡਾਇਨਾਮਿਕ ਸਟੋਰੀ ਤੇ ਟੀ. ਵੀ. 'ਤੇ ਬਹੁਤ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ। ਬਹੁਤ ਸਾਰੇ ਅਜਿਹੇ ਲੋਕਾਂ ਨਾਲ ਮਿਲਿਆ, ਜਿਨ੍ਹਾਂ ਨੇ ਇਸ ਦੀ ਤਾਰੀਫ ਕੀਤੀ, ਪਿਆਰ।'
ਦੱਸਣਯੋਗ ਹੈ ਕਿ ਆਈ. ਪੀ. ਐੱਲ. ਦੌਰਾਨ ਵੀ ਇਸ ਫਿਲਮ ਨੂੰ ਲੈ ਕੇ ਕਈ ਮਜ਼ਾਕ ਬਣਾਇਆ ਗਿਆ। ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਵਾਇਰਲ ਹੋਈਆਂ, ਕੁਝ 'ਤੇ ਲਿਖਿਆ ਸੀ, 'ਹੁਣ ਤਾਂ ਬੰਦ ਕਰੋ ਇਹ ਆਈ. ਪੀ. ਐੱਲ., ਕਾਫੀ ਦਿਨ ਹੋ ਗਏ ਜ਼ਹਿਰ ਵਾਲੀ ਖੀਰ ਖਾਦੇ'। ਉਥੇ ਆਈ. ਪੀ. ਐੱਲ. ਖਤਮ ਹੋਣ ਤੋਂ 2 ਦਿਨ ਪਹਿਲਾਂ ਤਸਵੀਰ ਵਾਇਰਲ ਹੋਈ, ਜਿਸ 'ਚ ਅਮਿਤਾਭ ਬੱਚਨ ਟਰੱਕ ਚਲਾਉਂਦੇ ਨਜ਼ਰ ਆ ਰਹੇ ਹਨ ਤੇ ਉਸ 'ਚ ਲਿਖਿਆ ਹੈ, 'ਆਈ. ਪੀ. ਐੱਲ. ਦੇ ਕੁਝ ਦਿਨ ਬਾਕੀ, ਹੀਰਾ ਠਾਕੁਰ ਸੈੱਟ ਮੈਕਸ ਵੱਲ ਰਵਾਨਾ।'

Tags: Amitabh Bachchan Sooryavansham Set Max IPL ਅਮਿਤਾਭ ਬੱਚਨ ਸੂਰਿਆਵੰਸ਼ਮ ਆਈ ਪੀ ਐੱਲ