FacebookTwitterg+Mail

ਇਸ ਹਸੀਨਾ ਦੇ ਸਟੂਡੈਂਟ ਬਣਨਾ ਚਾਹੁੰਦੇ ਹਨ ਅਮਿਤਾਭ ਬੱਚਨ (ਦੇਖੋ ਤਸਵੀਰਾਂ)

amitabh wants to become student of alia bhatt
30 August, 2015 08:54:29 PM
ਨਵੀਂ ਦਿੱਲੀ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਉਹ ਅਭਿਨੇਤਰੀ ਆਲੀਆ ਭੱਟ ਦੇ ਸਟੂਡੈਂਟ ਬਣਨਾ ਪਸੰਦ ਕਰਨਗੇ। ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਭਿਨੇਤਰੀ ਆਲੀਆ ਨੇ ਕਿਹਾ ਕਿ ਜੇਕਰ ਉਸ ਨੂੰ ਮੌਕਾ ਮਿਲੇ ਤਾਂ ਉਹ ਡਾਂਸ ਤੇ ਐਕਟਿੰਗ ਦੀ ਟੀਚਰ ਬਣਨਾ ਪਸੰਦ ਕਰੇਗੀ। ਇਹ ਪੜ੍ਹਨ ਤੋਂ ਬਾਅਦ ਬਿੱਗ ਬੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਗੱਲ ਦੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ, 'ਮੈਂ ਤੁਹਾਡਾ ਆਗਿਆਕਾਰੀ ਵਿਦਿਆਰਥੀ ਹਾਂ।'
ਫਿਰ ਆਲੀਆ ਨੇ ਵੀ ਟਵੀਟ ਕਰਦਿਆਂ ਲਿਖਿਆ, 'ਵਿਅਕਤੀ ਖੁਦ ਇਕ ਸੰਸਥਾ ਹੈ।' ਦੱਸਣਯੋਗ ਹੈ ਕਿ ਆਲੀਆ ਛੇਤੀ ਹੀ ਫਿਲਮ 'ਸ਼ਾਨਦਾਰ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਕੂਈਨ' ਨਾਲ ਸਫਲਤਾ ਹਾਸਲ ਕਰਨ ਵਾਲੇ ਡਾਇਰੈਕਟਰ ਵਿਕਾਸ ਬਹਿਲ ਨੇ ਇਹ ਫਿਲਮ ਡਾਇਰੈਕਟ ਕੀਤੀ ਹੈ, ਜਿਸ 'ਚ ਆਲੀਆ ਨਾਲ ਅਭਿਨੇਤਾ ਸ਼ਾਹਿਦ ਕਪੂਰ ਵੀ ਨਜ਼ਰ ਆਉਣਗੇ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਅਮਿਤਾਭ ਬੱਚਨ ਆਲੀਆ ਭੱਟ Amitabh Bachchan Alia Bhatt