FacebookTwitterg+Mail

ਐਮੀ ਵਿਰਕ ਦੀ 'ਸਾਬ੍ਹ ਬਹਾਦਰ' ਦੀ ਪਹਿਲੀ ਝਲਕ ਆਈ ਸਾਹਮਣੇ, 26 ਮਈ ਨੂੰ ਸਿਨੇਮਾਘਰਾਂ 'ਚ ਦੇਵੇਗੀ ਦਸਤਕ

    1/8
27 March, 2017 03:19:26 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਇੰਡਸਟਰੀ 'ਚ ਪ੍ਰਸਿੱਧੀ ਖੱਟਣ ਵਾਲਾ ਨਿੱਕਾ ਜ਼ੈਲਦਾਰ ਅਰਥਾਤ ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫਿਲਮ 'ਸਾਬ੍ਹ ਬਹਾਦਰ' ਦੇ ਪਹਿਲੇ ਪੋਸਟਰ ਦੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਫਿਲਮ ਦਾ ਪੋਸਟਰ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਗੀਤਾਂ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਐਮੀ ਵਿਰਕ ਨੇ ਪਾਲੀਵੁੱਡ ਫਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਕਾਫੀ ਪ੍ਰਸਿੱਧੀ ਖੱਟੀ ਹੈ। ਐਮੀ ਵਿਰਕ ਹੁਣ ਤੱਕ 4 ਪੰਜਾਬੀ ਫ਼ਿਲਮਾਂ 'ਚ ਕੰਮ ਕਰ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ 'ਸਾਬ੍ਹ ਬਹਾਦਰ' ਦੀ ਹਾਲ ਹੀ 'ਚ ਪਹਿਲੀ ਝਲਕ ਫ਼ਿਲਮ ਦੇ ਪਹਿਲੇ ਪੋਸਟਰ ਨਾਲ ਸਾਹਮਣੇ ਆਈ ਹੈ। ਇਸ ਫ਼ਿਲਮ 'ਚ ਐਮੀ ਵਿਰਕ ਇਕ ਪੁਲਿਸ ਵਾਲੇ ਦੀ ਭੂਮਕਾ 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਕਾਮੇਡੀ ਦੇ ਕਿੰਗ ਜਸਵਿੰਦਰ ਭੱਲਾ ਅਤੇ ਰਾਣਾ ਰਣਬੀਰ ਵੀ ਐਮੀ ਵਿਰਕ ਨਾਲ ਥਾਣੇ 'ਚ ਹੀ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ ਅਤੇ ਫ਼ਿਲਮ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਡਾ ਨੇ ਕੀਤਾ ਹੈ। ਵਾਈਟ ਹਿੱਲ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤੀ ਜਾਣ ਵਾਲੀ 'ਸਾਬ੍ਹ ਬਹਾਦਰ' 26 ਮਈ ਨੂੰ ਵੱਡੇ ਪਰਦੇ 'ਤੇ ਦਸਤਕ ਦੇਵੇਗੀ।

Tags: Ammy VirkSaab BahadarJass GrewalJaswinder Bhallaਐਮੀ ਵਿਰਕਸਾਬ੍ਹ ਬਹਾਦਰਜਸਵਿੰਦਰ ਭੱਲਾ