FacebookTwitterg+Mail

ਐਮੀ ਵਿਰਕ ਦੀ 'ਸਾਬ ਬਹਾਦਰ' 'ਚ ਲੱਗਿਆ ਸਸਪੈਂਸ ਦਾ ਤੜਕਾ

29 April, 2017 08:11:29 AM
ਚੰਡੀਗੜ੍ਹ— ਪੰਜਾਬੀ ਮਸ਼ਹੂਰ ਗਾਇਕ ਐਮੀ ਵਿਰਕ ਦੀ ਨਵੀਂ ਫਿਲਮ 'ਸਾਬ ਬਹਾਦਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਐਮੀ ਦਾ ਕਿਰਦਾਰ ਇਕ ਪੁਲਸ ਵਾਲੇ ਦਾ ਹੈ। ਫਿਲਮ 'ਚ ਐਮੀ ਭਾਵੇਂ ਹੀ ਪੁਲਸ ਵਾਲੇ ਨਜ਼ਰ ਆ ਰਹੇ ਹਨ, ਪਰ ਟ੍ਰੇਲਰ 'ਚ ਪਤਾ ਲੱਗ ਰਿਹਾ ਹੈ ਕਿ ਉਹ ਬਹੁਤ ਹੀ ਗੰਭੀਰ ਤਰੀਕੇ ਨਾਲ ਜਾਸੂਸੀ ਅਤੇ ਕੜੀਆਂ ਨੂੰ ਸੁਲਝਾਉਂਦੇ ਦਿਖਾਈ ਦੇ ਰਹੇ ਹਨ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿ ਪੰਜਾਬੀ ਸਿਨੇਮਾ 'ਚ ਇੰਨੇ ਸਸਪੈਂਸ ਵਾਲੀ ਪੰਜਾਬੀ ਫਿਲਮ ਦਰਸ਼ਕਾਂ ਅੱਗੇ ਆਵੇਗੀ।
ਦੱਸਣਾ ਚਾਹੁੰਦੇ ਹਾਂ ਕਿ ਐਮੀ ਦੀ ਇਸ ਫਿਲਮ ਦੀ ਸਕਰਿੱਪਟ ਜੱਸ ਗਰੇਵਾਲ ਨੇ ਲਿਖੀ ਹੈ। ਪਿੱਛੇ ਜਿਹੇ ਉਨ੍ਹਾਂ ਦੀ ਰਿਲੀਜ਼ ਹੋਈ ਹਿੱਟ ਫਿਲਮ 'ਨਿੱਕਾ ਜੈਲਦਾਰ' ਤੋਂ ਬਾਅਦ ਇਹ ਉਨ੍ਹਾਂ ਦੀ ਅਗਲੀ ਫਿਲਮ ਹੈ। ਜਿਸ 'ਚ ਉਹ ਸੋਲੋ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। 2017 'ਚ ਇਹ ਐਮੀ ਦੀ ਪਹਿਲੀ ਫਿਲਮ ਹੈ।
ਉਨ੍ਹਾਂ ਦਾ ਫਿਲਮ 'ਸਾਬ ਬਹਾਦਰ' 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਐਮੀ ਦੀ ਇਸ ਫਿਲਮ ਨੂੰ ਦਰਸ਼ਕ ਕਿੰਨਾ ਪਸੰਦ ਕਰਦੇ ਹਨ।

Tags: Ammy virkSaab BahadurTrailerSingerਐਮੀ ਵਿਰਕਸਾਬ ਬਹਾਦਰਟ੍ਰੇਲਰਗਾਇਕ