You are here : Home >> Entertainment >>

6 ਮਹੀਨਿਆਂ ਤੋਂ ਮੋਬਾਇਲ ਫ਼ੋਨ ਦੀ ਵਰਤੋਂ ਨਹੀਂ ਕਰ ਰਹੇ ਅਮਰਿੰਦਰ ਗਿੱਲ

2017-01-11 PM 02:46:07   

ਜਲੰਧਰ— ਅਮਰਿੰਦਰ ਗਿੱਲ ਪੰਜਾਬ ਦਾ ਉਹ ਗਾਇਕ ਤੇ ਅਦਾਕਾਰ ਹੈ, ਜੋ ਨਿੱਜੀ ਜ਼ਿੰਦਗੀ 'ਚ ਬਹੁਤ ਹੀ ਰਿਜ਼ਰਵ ਤੇ ਸ਼ਰਮਾਕਲ ਇਨਸਾਨ ਹੈ। ਤੁਸੀਂ ਉਸ ਨੂੰ ਮਹਿਫ਼ਿਲਾਂ ਤੇ ਹੋਰ ਸਮਾਗਮਾਂ 'ਚ ਸ਼ਾਇਦ ਹੀ ਕਦੇ ਦੇਖਿਆ ਹੋਵੇ। ਉਸ ਦਾ ਇਹ ਸੁਭਾਅ ਪਹਿਲੇ ਦਿਨ ਤੋਂ ਹੀ ਹੈ। ਉਹ ਜਦੋਂ ਇਸ ਖ਼ੇਤਰ 'ਚ ਆਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਸ ਦੇ ਵਤੀਰੇ 'ਚ ਬਿਲੁਕਲ ਬਦਲਾਅ ਨਹੀਂ ਆਇਆ। ਹਰ ਬੰਦੇ ਦੀ ਇੱਜ਼ਤ ਕਰਨ ਵਾਲਾ ਤੇ ਮਿਲਣਸਾਰ ਇਨਸਾਨ ਅਮਰਿੰਦਰ ਬਾਰੇ ਇਹ ਗੱਲ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਉਹ ਪਿਛਲੇ 6 ਮਹੀਨਿਆਂ ਤੋਂ ਮੋਬਾਇਲ ਫ਼ੋਨ ਦੀ ਵਰਤੋਂ ਨਹੀਂ ਕਰ ਰਿਹਾ। ਅਮਰਿੰਦਰ ਕੋਲ ਕੋਈ ਵੀ ਮੋਬਾਇਲ ਫ਼ੋਨ ਨਹੀਂ ਹੈ। ਉਹ ਸਿਰਫ ਆਪਣੇ ਆਈਪੈਡ ਜ਼ਰੀਏ ਆਪਣੇ ਨੈੱਟਵਰਕ ਦੇ ਲਿੰਕ 'ਚ ਹੈ। ਈ-ਮੇਲ ਜ਼ਰੀਏ ਉਹ ਹਰ ਗੱਲ ਦਾ ਜਵਾਬ ਵੀ ਦਿੰਦਾ ਹੈ ਪਰ ਮੋਬਾਇਲ ਦੀ ਵਰਤੋਂ ਨਹੀਂ ਕਰਦਾ। ਕਾਰਜ ਗਿੱਲ ਉਸ ਦਾ ਸਾਰਾ ਕੰਮਕਾਜ ਦੇਖ ਰਿਹਾ ਹੈ। ਅਮਰਿੰਦਰ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ 'ਤੇ ਆਰਾਮ ਮਹਿਸੂਸ ਕਰ ਰਿਹਾ ਹੈ। ਬੇਸ਼ੱਕ ਮੋਬਾਇਲ ਫ਼ੋਨ ਹਰ ਬੰਦੇ ਦੀ ਜ਼ਰੂਰਤ ਹੈ ਪਰ ਉਹ ਇਸ ਦਾ ਗੁਲਾਮ ਨਹੀਂ ਬਣਿਆ। ਇਹ ਗੱਲ ਸੁਣਨ 'ਚ ਭਾਵੇਂ ਅਜੀਬ ਲੱਗੇ ਪਰ ਇਹ ਗੱਲ ਸੱਚ ਹੈ ਕਿ ਅਮਰਿੰਦਰ ਅੱਜ ਦੇ ਦੌਰ 'ਚ ਵੀ ਮੋਬਾਇਲ ਤੋਂ ਬਿਨਾਂ ਰਹਿ ਰਿਹਾ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.