FacebookTwitterg+Mail

'ਲਹੌਰੀਏ' ਦੀ ਪਹਿਲੀ ਝਲਕ ਨਾਲ ਛਾਇਆ ਅਮਰਿੰਦਰ ਗਿੱਲ

amrinder gill
22 March, 2017 11:23:57 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ ਅਤੇ ਨਿਮਰਤ ਖਹਿਰਾ ਦੀ ਆਉਣ ਵਾਲੀ ਫਿਲਮ 'ਲਹੌਰੀਏ' 12 ਮਈ 2017 ਨੂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਅੰਬਰਦੀਪ ਵੱਲੋਂ ਲਿਖੀ, ਡਾਇਰੈਕਟ ਕੀਤੀ ਅਤੇ ਪ੍ਰੋਡਿਊਸ ਕੀਤੀ ਜਾਣ ਵਾਲੀ ਫਿਲਮ 'ਲਹੌਰੀਏ' ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਸ ਗੱਲ ਦੀ ਜਾਣਕਾਰੀ ਸਾਨੂੰ ਅਮਰਿੰਦਰ ਗਿੱਲ ਦੇ ਫੇਸਬੁੱਕ ਅਕਾਊਂਟ ਤੋਂ ਮਿਲੀ ਹੈ। ਉਨ੍ਹਾਂ ਨੇ ਇਸ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।
ਦੱਸਣਯੋਗ ਹੈ ਕਿ ਅੰਬਰਦੀਪ ਸਿੰਘ ਦੀ ਨਿਰਦੇਸ਼ਕ ਵਜੋਂ ਇਹ ਪਹਿਲੀ ਪੰਜਾਬੀ ਫਿਲਮ ਹੈ। ਅੰਬਰਦੀਪ ਸਿੰਘ ਉਂਝ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਲਿਖ ਚੁੱਕੇ ਹਨ। 'ਲਹੌਰੀਏ' ਇਕ ਵੱਡਾ ਪ੍ਰਾਜੈਕਟ ਹੈ। ਹਮੇਸ਼ਾ ਵਾਂਗ ਅਮਰਿੰਦਰ ਗਿੱਲ ਤੋਂ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ 'ਲਹੌਰੀਏ' ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ 'ਚ ਸਫਲਤਾ ਹਾਸਲ ਕਰੇਗੀ।

Tags: Amrinder GillLahoriyeSargun MehtaNimrat Khairaਅਮਰਿੰਦਰ ਗਿੱਲਲਹੌਰੀਏ