FacebookTwitterg+Mail

Video: ਅੰਮ੍ਰਿਤ ਮਾਨ ਦਾ ਨਵਾਂ ਗੀਤ 'ਬੰਬ ਜੱਟ' ਹੋਇਆ ਰਿਲੀਜ਼

22 March, 2017 05:35:44 PM

ਜਲੰਧਰ— ਪੰਜਾਬੀ ਦਰਸ਼ਕਾਂ 'ਚ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ 'ਚ ਵੱਖਰੀ ਪਛਾਣ ਕਾਇਮ ਕਰਨ ਵਾਲੇ ਪੰਜਾਬੀ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਦਾ ਨਵਾਂ ਗੀਤ 'ਬੰਬ ਜੱਟ' ਅੱਜ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਸੋਲੋ ਗਾਇਕੀ ਦੇ ਨਾਲ-ਨਾਲ ਦੋਗਾਣਾ ਗਾਇਕੀ ਵੱਲ ਪਰਤਨ ਵਾਲੀ ਗਾਇਕਾ ਜੈਸਮੀਨ ਸੈਂਡਲਸ ਪਹਿਲਾ ਗੈਰੀ ਸੰਧੂ ਅਤੇ ਫਿਰ ਰਣਜੀਤ ਬਾਵਾ ਨਾਲ ਦੋਗਾਣਾ ਗਾਇਕੀ 'ਚ ਨਜ਼ਰ ਆ ਚੁੱਕੀ ਹੈ। ਹੁਣ ਜੈਸਮੀਨ ਸੈਂਡਲਸ ਦਾ ਅੰਮ੍ਰਿਤ ਮਾਨ ਨਾਲ ਦੋਗਾਣਾ ਗੀਤ 'ਬੰਬ ਜੱਟ' ਰਿਲੀਜ਼ ਹੋਇਆ ਹੈ। ਅੰਮ੍ਰਿਤ ਮਾਨ ਦਾ ਇਹ ਪਹਿਲਾ ਦੋਗਾਣਾ ਗੀਤ ਹੈ। ਇਸ ਗੀਤ ਨੂੰ ਕਲਮਬਧ ਅੰਮ੍ਰਿਤ ਮਾਨ ਨੇ ਆਪ ਹੀ ਕੀਤਾ ਹੈ। ਉਨ੍ਹਾਂ ਦੇ 'ਬੰਬ ਜੱਟ' ਗੀਤ ਦਾ ਮਿਊਜ਼ਿਕ ਡੀ. ਜੇ. ਫਲੋਅ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਗੋਆ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਫ਼ਿਲਮਾਇਆ ਗਿਆ ਹੈ। 'ਬੰਬ ਜੱਟ' ਗੀਤ ਨੂੰ ਮਸ਼ਹੂਰ ਡਾਇਰੈਕਟਰ 'ਰੋਬੀ ਸਿੰਘ' ਨੇ ਡਾਇਰੈਕਟ ਕੀਤਾ ਹੈ। ਉਮੀਦ ਹੈ ਕਿ ਅੰਮ੍ਰਿਤ ਮਾਨ ਦੇ ਸੋਲੋ ਗੀਤਾਂ ਵਾਂਗ ਇਹ ਗੀਤ ਵੀ ਹਿੱਟ ਹੋਵੇਗਾ। ਵ੍ਹਾਈਟ ਹਿੱਲ ਮਿਊਜ਼ਿਕ ਨੇ ਆਪਣੇ ਲੇਬਲ ਹੇਠ ਇਸ ਗੀਤ ਨੂੰ ਪੇਸ਼ ਕੀਤਾ ਹੈ।


Tags: Amrit MaanJasmine SandlasBamb JattWhite Hill Musicਅੰਮ੍ਰਿਤ ਮਾਨਬੰਬ ਜੱਟ