FacebookTwitterg+Mail

ਅੰਮ੍ਰਿਤ ਮਾਨ ਅਤੇ ਦੀਪ ਜੰਡੂ ਦੀ ਕੈਮਿਸਟਰੀ ਇਕ ਵਾਰ ਫਿਰ ਪਾਵੇਗੀ ਧਮਾਲਾਂ

amrit maan
27 July, 2017 04:26:40 PM

ਜਲੰਧਰ— ਗਾਇਕੀ ਤੋਂ ਇਲਾਵਾ ਫਿਲਮ 'ਚੰਨਾ ਮੇਰਿਆ' 'ਚ ਆਪਣੀ ਦਮਦਾਰ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਅੰਮ੍ਰਿਤ ਮਾਨ ਦਾ  ਇਕ ਗੀਤ ਕੁਝ ਦਿਨਾਂ 'ਚ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਪੋਸਟਰ ਸ਼ੇਅਰ ਕਰਦਿਆਂ ਅੰਮ੍ਰਿਤ ਨੇ ਇਸ ਗੀਤ ਦੀ ਜਾਣਕਾਰੀ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਦਿੱਤੀ ਹੈ।

Punjabi Bollywood Tadka

ਜਾਣਕਾਰੀ ਦਿੰਦਿਆ ਅੰਮ੍ਰਿਤ ਮਾਨ ਨੇ ਦੱਸਿਆ ਕਿ ਉਹ ਇਸ ਗੀਤ 'ਚ ਇਕ ਆਮ ਸਿਪਾਹੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਜੋ ਕਿ ਮਹਾਨ ਯੋਧਾ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਦੱਸੇ ਰਾਹ 'ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ।'' ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਗੀਤ ਦੀ ਵੀਡੀਓ ਬਾਈ ਹੈਰੀ ਭੱਟੀ ਨੇ ਬਣਾਈ ਹੈ ਤੇ ਸੰਗੀਤ ਦੀਪ ਜੰਡੂ ਨੇ ਸ਼ਿੰਗਾਰਿਆ ਹੈ। ਟੀਜ਼ਰ ਅਤੇ ਗੀਤ ਦੀ ਰਿਲੀਜ਼ਿੰੰਗ ਇਕ ਦੋ ਦਿਨਾਂ ਤੱਕ ਪਤਾ ਲੱਗ ਜਾਵੇਗੀ।


Tags: Amrit maanHari singh nalwaDeep janduPollywood celebrityਚੰਨਾ ਮੇਰਿਆ ਅੰਮ੍ਰਿਤ ਮਾਨ