FacebookTwitterg+Mail

ਜੈਪੁਰ ਹਵਾਈ ਅੱਡੇ ਤੋਂ ਗਾਇਬ ਹੋਇਆ ਅਭਿਨੇਤਰੀ ਅੰਮ੍ਰਿਤਾ ਰਾਓ ਦਾ ਬੈਗ

amrita bag stolen at the airport
06 October, 2015 08:36:35 PM
ਮੁੰਬਈ- ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਰਾਓ ਦਾ ਬੈਗ ਗਾਇਬ ਹੋ ਗਿਆ ਹੈ। ਇਸ 'ਚ ਇਕ ਲੱਖ ਤੋਂ ਮਹਿੰਗੇ ਜੁੱਤੀਆਂ ਦੇ ਜੋੜੇ ਦੱਸੇ ਗਏ ਹਨ। ਉਹ ਸੋਮਵਾਰ ਸਵੇਰੇ 10.30 ਵਜੇ ਏਅਰ ਇੰਡੀਆ ਦੀ ਫਲਾਈਟ ਨਾਲ ਮੁੰਬਈ ਤੋਂ ਜੈਪੁਰ ਪੁਹੰਚੀ ਸੀ। ਹਵਾਈ ਅੱਡੇ ਪ੍ਰਸ਼ਾਸਨ ਨੂੰ ਦਿੱਤੀ ਘਟਨਾ ਦੀ ਲਿਖਤੀ ਸ਼ਿਕਾਇਤ 'ਚ ਉਨ੍ਹਾਂ ਦੱਸਿਆ ਕਿ ਉਹ ਤਿੰਨ ਸੂਟਕੇਸ ਲੈ ਕੇ ਆਈ ਸੀ। ਬੈਗੇਜ ਲੈਣ ਕਨਵੇਅਰ ਬੈਲਟ 'ਤੇ ਪੁਹੰਚੀ ਤਾਂ ਦੋ ਬੈਗ ਮਿਲੇ ਪਰ ਜੁੱਤੀਆਂ ਦੇ ਜੋੜਿਆਂ ਵਾਲਾ ਬੈਗ ਨਹੀ ਮਿਲਿਆ। ਅੰਮ੍ਰਿਤਾ ਦੇ ਨਾਲ ਆਏ ਸਟਾਫ ਅਤੇ ਹਵਾਈ ਅਮਲੇ ਦੇ ਮੈਂਬਰਾਂ ਨੇ ਬੈਗ ਲੱਭਣ ਦੀ ਕੋਸ਼ਿਸ਼ ਕੀਤੀ ਪਰ ਬੈਗ ਨਹੀਂ ਮਿਲਿਆ। ਏਅਰ ਪੋਰਟ ਪ੍ਰਸ਼ਾਸਨ ਉਨ੍ਹਾਂ ਨੂੰ ਇਹ ਕਿਹਾ ਕਿ ਬੈਗ ਮਿਲਣ'ਤੇ ਹੋਟਲ ਪੁਹੰਚਾ ਦਿੱਤਾ ਜਾਵੇਗਾ।
ਅੰਮ੍ਰਿਤਾ ਜੈਪੁਰ ਜਿਊਲਰੀ ਸ਼ੋਅ ਦੇ ਸਿਲਸਿਲੇ 'ਚ ਸ਼ਹਿਰ ਆਈ ਸੀ। ਉਹ ਪੰਜ ਦਿਨ ਜਿਊਲਰੀ ਦਾ ਸ਼ੂਟ ਕਰੇਗੀ। ਅੰਮ੍ਰਿਤਾ ਨੂੰ ਵਿਸ਼ਵਾਸ ਹੈ ਕਿ ਹਵਾਈ ਅੱਡਾ ਪ੍ਰਸ਼ਾਸਨ ਉਨ੍ਹਾਂ ਦਾ ਬੈਗ ਵਾਪਸ ਕਰਾਉਣ 'ਚ ਮਦਦ ਕਰੇਗਾ। ਇਹ ਉਨ੍ਹਾਂ ਨਾਲ ਵਾਪਰੀ ਅਜਿਹੀ ਪਹਿਲੀ ਘਟਨਾ ਹੈ। ਜਦੋਂ ਹਵਾਈ ਅੱਡੇ 'ਤੇ ਬੈਗ ਗਾਇਬ ਹੋਇਆ ਹੈ। ਅੰਮ੍ਰਿਤਾ ਨੇ ਕਿਹਾ, 'ਮੇਰਾ ਸਟਾਫ ਚੌਕਸ ਹੈ ਪਰ ਵੱਡੇ-ਵੱਡੇ ਸ਼ਹਿਰਾਂ 'ਚ ਅਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ ਗੁਆਚ ਜਾਂਦੀਆਂ ਹਨ। ਮੈਨੂੰ ਵਿਸ਼ਵਾਸ ਹੈ ਹਵਾਈ ਅੱਡਾ ਪ੍ਰਸ਼ਾਸਨ ਛੇਤੀ ਤੋਂ ਛੇਤੀ ਲੱਭ ਲਵੇਗਾ ਅਤੇ ਮੇਰਾ ਬੈਗ ਹੋਟਲ ਪੁਹੰਚਾ ਦਿੱਤਾ ਜਾਵੇਗਾ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਅੰਮ੍ਰਿਤਾ ਰਾਓ ਬੈਗ Amrita Rao Bag