FacebookTwitterg+Mail

ਅਭਿਨੇਤਰੀ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਬਿਜ਼ਨੈੱਸਮੈਨ ਨਾਲ ਲਏ ਸੱਤ ਫੇਰੇ

amrita puri wedding pics
18 November, 2017 05:01:30 PM

ਮੁੰਬਈ (ਬਿਊਰੋ)— 'ਕਾਏ ਪੋ ਚੇ' ਤੇ 'ਆਇਸ਼ਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਅਭਿਨੇਤਰੀ ਅੰਮ੍ਰਿਤਾ ਪੁਰੀ ਨੇ ਹਾਲ ਹੀ 'ਚ ਬੈਂਕਾਕ 'ਚ ਵਿਆਹ ਕਰਵਾਇਆ ਹੈ। ਸੂਤਰਾਂ ਮੁਤਾਬਕ ਅੰਮ੍ਰਿਤਾ ਨੇ ਆਪਣੇ ਬੁਆਏਫਰੈਂਡ ਇਮਰੂਨ ਸੇਠੀ ਨਾਲ 11 ਨਵੰਬਰ ਨੂੰ ਸੱਤ ਫੇਰੇ ਲਏ। ਵਿਆਹ ਦੀਆਂ ਕੁਝ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅੰਮ੍ਰਿਤਾ ਕਾਫੀ ਖੂਬਸੂਰਤ ਲੱਗ ਰਹੀ ਹੈ। ਦੱਸਣਯੋਗ ਹੈ ਕਿ 2010 'ਚ ਸੋਨਮ ਕਪੂਰ ਨਾਲ ਫਿਲਮ 'ਆਇਸ਼ਾ' ਨਾਲ ਡੈਬਿਊ ਕਰਨ ਵਾਲੀ ਅੰਮ੍ਰਿਤਾ ਨੇ 'ਕਾਏ ਪੋ ਚੇ' 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।
Punjabi Bollywood Tadka
ਅੰਮ੍ਰਿਤਾ ਦੇ ਪਤੀ ਇਮਰੂਨ ਸੇਠੀ ਹੋਟਲ ਚਲਾਉਂਦੇ ਹਨ। ਇਮਰੂਨ ਤੇ ਅੰਮ੍ਰਿਤਾ ਕਾਫੀ ਪਹਿਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਅੰਮ੍ਰਿਤਾ ਦੀ ਨਜ਼ਦੀਕੀ ਦੋਸਤ ਤੇ ਸੀਰੀਅਲ 'ਪੀ. ਓ. ਡਬਲਯੂ. : ਬੰਦੀ ਯੁੱਧ ਕੇ' ਦੀ ਕੋ-ਸਟਾਰ ਸੰਧਿਆ ਮ੍ਰਿਦੁਲ, ਸੱਤਿਆਦੀਪ ਸ਼ਰਮਾ, ਆਇਸ਼ਾ ਚੋਪੜਾ ਨੇ ਦੋਵਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
Punjabi Bollywood Tadka
'ਪੀ. ਓ. ਡਬਲਯੂ. : ਬੰਦੀ ਯੁੱਧ ਕੇ' ਸੀਰੀਅਲ 'ਚ ਅੰਮ੍ਰਿਤਾ ਦੇ ਆਨਸਕ੍ਰੀਨ ਪਤੀ ਦਾ ਰੋਲ ਨਿਭਾਅ ਚੁੱਕੇ ਪੂਰਬ ਕੋਹਲੀ ਤਾਂ ਵਿਆਹ 'ਚ ਨਹੀਂ ਪਹੁੰਚ ਸਕੇ ਸਨ ਪਰ ਉਨ੍ਹਾਂ ਨੇ ਤਸਵੀਰਾਂ 'ਤੇ ਕੁਮੈਂਟ ਕੀਤੇ। ਇਸ ਸ਼ੋਅ 'ਚ ਅੰਮ੍ਰਿਤਾ ਪੁਰੀ ਨੇ ਹਰਲੀਨ ਕੌਰ ਦਾ ਕਿਰਦਾਰ ਨਿਭਾਇਆ ਹੈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Amrita Puri Wedding Imrun Sethi Instagram