FacebookTwitterg+Mail

ਅੰਮ੍ਰਿਤਾ ਦਾ ਝਲਕਿਆ ਦਰਦ, ਦੱਸਿਆ ਆਖਿਰ ਕਿਉਂ ਇੰਡਸਟਰੀ 'ਚ ਨਹੀਂ ਬਣਾ ਸਕੀ ਖਾਸ ਜਗ੍ਹਾ

amrita rao
20 February, 2018 05:02:10 PM

ਮੁੰਬਈ(ਬਿਊਰੋ)— ਕੇਨ ਘੋਸ਼ ਦੀ ਸਾਲ 2013 'ਚ ਆਈ ਫਿਲਮ 'ਇਸ਼ਕ ਵਿਸ਼ਕ' ਤੋਂ ਅੰਮ੍ਰਿਤਾ ਰਾਓ ਇੰਡਸਟਰੀ ਦਾ ਮਸ਼ਹੂਰ ਚਿਹਰਾ ਬਣ ਗਈ ਸੀ। ਇਸ ਤੋਂ ਬਾਅਦ ਉਹ 'ਮਸਤੀ', 'ਵਾਹ ਲਾਈਫ ਹੋ ਤੋਂ ਐਸੀ', 'ਪਿਆਰੇ ਮੋਹਨ' ਤੇ 'ਵਿਵਾਹ' 'ਚ ਨਜ਼ਰ ਆਈ ਸੀ ਪਰ ਫਿਰ ਇਹ ਵੱਡੇ ਪਰਦੇ ਤੋਂ ਗਾਇਬ ਹੋ ਗਈ।

Punjabi Bollywood Tadka

ਅੰਮ੍ਰਿਤਾ ਮੰਨਦੀ ਹੈ ਕਿ ਬੋਲਡ ਕਿਰਦਾਰ ਨਾ ਕਰਨ ਕਾਰਨ ਅੱਜ ਮੈਂ ਫਿਲਮਾਂ ਤੋਂ ਦੂਰ ਹਾਂ। ਦੱਸ ਦੇਈਏ ਕਿ ਅੰਮ੍ਰਿਤਾ ਨੇ ਕਾਫੀ ਵੱਖਰੇ ਕਿਰਦਾਰ ਪਲੇਅ ਕੀਤੇ ਹਨ। ਫਰਾਹ ਖਾਨ ਦੀ 'ਮੈਂ ਹੂੰ ਨਾ' 'ਚ ਜਿਥੇ ਉਸ ਨੇ ਟੌਮਬੁਆਏ ਦਾ ਕਿਰਦਾਰ ਨਿਭਾਇਆ ਹੈ, ਉਥੇ ਹੀ 'ਵਿਵਾਹ' 'ਚ ਉਸ ਨੇ ਇਕ ਸ਼ਰਮਿਲੀ ਲੜਕੀ ਦਾ ਕਿਰਦਾਰ ਨਿਭਾਇਆ ਸੀ ਪਰ ਲੰਬੇ ਸਮੇਂ ਤੋਂ ਫਿਲਮਾਂ ਤੋਂ ਹੋਣ ਦੀ ਪੂਰੀ ਕਹਾਣੀ ਉਸ ਨੇ ਇਕ ਇੰਟਰਵਿਊ ਦੌਰਾਨ ਦੱਸੀ।

Punjabi Bollywood Tadka
ਅੰਮ੍ਰਿਤਾ ਦਾ ਕਹਿਣਾ ਹੈ ਕਿ ਮੈਨੂੰ ਟਾਈਪ ਕਾਸਟ ਕਿਰਦਾਰ ਹੀ ਆਫਰ ਕੀਤੇ ਜਾ ਰਹੇ ਸਨ। ਇਸ ਕਾਰਨ ਮੈਂ ਅੱਜ ਇੰਡਸਟਰੀ ਤੋਂ ਦੂਰ ਹਾਂ। ਕਰੀਅਰ ਦੀ ਸ਼ੁਰੂਆਤ ਤੋਂ ਹੀ ਮੈਂ ਕਦੇ ਬੋਲਡ ਕਿਰਦਾਰ ਨਹੀਂ ਕੀਤਾ। ਆਪਣੇ ਕੰਫਰਟ ਜ਼ੋਨ 'ਚ ਰਹਿੰਦੇ ਹੋਏ ਹੀ ਮੈਂ ਫਿਲਮਾਂ ਕੀਤੀਆਂ ਹਨ ਪਰ ਕਿਰਦਾਰ ਹਮੇਸ਼ਾ ਵੱਖਰਾ ਚੁਣਿਆ। ਬੋਲਡ ਕਿਰਦਾਰ ਤੋਂ ਦੂਰ ਰਹਿਣਾ ਮੇਰਾ ਫੈਸਲਾ ਸੀ। ਇਸ ਵਜ੍ਹਾ ਨਾਲ ਮੈਂ ਵੱਡੇ ਬਜਟ ਦੀਆਂ ਕਈ ਕਮਰਸ਼ੀਅਲ ਫਿਲਮਾਂ ਛੱਡ ਦਿੱਤੀਆਂ।

Punjabi Bollywood Tadka
ਟੀ. ਵੀ. 'ਚ ਵੀ ਆ ਚੁੱਕੀ ਹੈ ਨਜ਼ਰ
ਆਰਜੇ ਅਨਮੋਲ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਅੰਮ੍ਰਿਤਾ ਸਾਲ 2016 'ਚ ਐਂਡ ਟੀ. ਵੀ. ਦੇ ਸ਼ੋਅ 'ਮੇਰੀ ਆਵਾਜ਼ ਹੀ ਪਹਿਚਾਨ ਹੈ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਕੱਪੜਿਆਂ ਦੇ ਬ੍ਰਾਂਡ ਫਲਾਵਰੀ ਲਈ ਇਕ ਸ਼ੂਟ ਕੀਤਾ ਸੀ।

Punjabi Bollywood Tadka

ਅੰਮ੍ਰਿਤਾ ਨੇ ਇਸ ਦੌਰਾਨ ਆਖਿਆ, ''ਮੈਂ ਆਨੰਦ ਐੱਲ ਰਾਏ ਦੀ ਫਿਲਮ ਨਾਲ ਕਮਬੈਕ ਕਰਨਾ ਚਾਹੁੰਦੀ ਹਾਂ। ਰਣਵੀਰ ਸਿੰਘ ਤੇ ਆਲੀਆ ਭੱਟ ਵਰਗੇ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕਰਨਾ ਚਾਹੁੰਦੀ ਹਾਂ।''

Punjabi Bollywood Tadka


Tags: Amrita RaoAb Ke BarasMain Hoon NaMastiIshq VishkThe Legend of Bhagat SinghSingh Saab the GreatJolly LLB

Edited By

Sunita

Sunita is News Editor at Jagbani.