FacebookTwitterg+Mail

ਪਹਿਲੀ ਹੀ ਡੇਟ ਦੌਰਾਨ ਸੈਫ ਨੂੰ ਕਿੱਸ ਕਰ ਬੈਠੀ ਸੀ ਅੰਮ੍ਰਿਤਾ, ਕਾਫੀ ਦਿਲਚਸਪ ਹੈ Love Story

amrita singh birthday spl
09 February, 2018 05:11:46 PM

ਮੁੰਬਈ(ਬਿਊਰੋ)— ਅੱਜ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਦਾ ਜਨਮਦਿਨ ਹੈ। ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਨੂੰ ਭਾਵੇ ਅੱਜ ਦੀ ਪੀੜ੍ਹੀ ਸੈਫ ਅਲੀ ਖਾਨ ਦੀ ਪਹਿਲੀ ਪਤਨੀ ਅਤੇ ਸਾਰਾ ਅਲੀ ਖਾਨ ਦੀ ਮਾਂ ਦੇ ਰੂਪ 'ਚ ਜਾਣਦੀ ਹੈ ਪਰ ਇਕ ਦੌਰ 'ਚ ਉਹ ਲੀਡਿੰਗ ਅਦਾਕਾਰਾ ਰਹਿ ਚੁੱਕੀ ਹੈ। 9 ਫਰਵਰੀ 1958 ਨੂੰ ਇੱਕ ਸਿੱਖ ਪਰਿਵਾਰ ਵਿੱਚ ਜਨ‍ਮੀ ਅੰਮ੍ਰਿਤਾ ਸਿੰਘ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ।

Punjabi Bollywood Tadka

ਇਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਸਵਿੰਦਰ ਸਿੰਘ ਅਤੇ ਮਾਂ ਦਾ ਨਾਂ ਰੁਖਸਾਨਾ ਸੁਲਤਾਨਾ ਸੀ। ਅੰਮ੍ਰਿਤਾ ਸਿੰਘ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਦੀ ਹੈ। ਅਦਾਕਾਰਾ ਅੰਮ੍ਰਿਤਾ ਸਿੰਘ ਨੇ ਸੈਫ ਅਲੀ ਖ਼ਾਨ ਨਾਲ ਵਿਆਹ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਦੋ ਬੱਚੇ ਹੋਣ ਤੋਂ ਬਾਅਦ ਤਲਾਕ ਵੀ ਹੋ ਗਿਆ ਸੀ। ਇਹਨਾਂ ਦੀ ਲਵ ਸ‍ਟੋਰੀ ਕਾਫ਼ੀ ਵੱਖਰੀ ਰਹੀ ਹੈ। ਸੈਫ-ਅੰਮ੍ਰਿਤਾ ਦੀ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਅੰਮ੍ਰਿਤਾ ਬਾਲੀਵੁੱਡ ਵਿੱਚ ਟਾਪ ਦੀ ਅਦਾਕਾਰਾ ਹੁੰਦੀ ਸੀ, ਜਦਕਿ ਸੈਫ ਆਪਣਾ ਕਰੀਅਰ ਬਣਾਉਣ ਲਈ ਸੰਘਰਸ਼ ਕਰ ਰਹੇ ਸਨ।

Punjabi Bollywood Tadka

ਉਦੋਂ 33 ਸਾਲਾ ਅੰਮ੍ਰਿਤਾ ਅਤੇ 21 ਸਾਲਾ ਸੈਫ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ। ਸੈਫ ਅਤੇ ਅੰਮ੍ਰਿਤਾ ਪਹਿਲੀ ਵਾਰ ਰਾਹੁਲ ਰਾਵਲੀ ਦੀ ਫਿਲਮ ਦੇ ਸੈੱਟ ਉੱਤੇ ਮਿਲੇ ਸਨ। ਇਸ ਫਿਲਮ ਵਿੱਚ ਸੈਫ ਅਤੇ ਕਾਜੋਲ ਲੀਡ ਰੋਲ ਵਿੱਚ ਸਨ। ਅੰਮ੍ਰਿਤਾ ਨੂੰ ਵੇਖਦੇ ਹੀ ਸੈਫ ਉਨ੍ਹਾਂ ਦੇ ਦੀਵਾਨੇ ਹੋ ਗਏ। ਉੱਥੇ ਅੰਮ੍ਰਤਾ ਵੀ ਪਹਿਲੀ ਡਿਨਰ ਡੇਟ ਉੱਤੇ ਉਨ੍ਹਾਂ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਪਹਿਲੀ ਹੀ ਡੇਟ 'ਤੇ ਉਹ ਸੈਫ ਨੂੰ ਕਿੱਸ ਕਰ ਬੈਠੀ।

Punjabi Bollywood Tadka

ਸੈਫ ਨੇ ਵੀ ਅੰਮ੍ਰਿਤਾ ਨੂੰ ਕਿੱਸ ਕੀਤਾ ਸੀ। ਇਸ ਤੋਂ ਬਾਅਦ ਇਹ ਰਿਸ਼‍ਤਾ ਕਾਫ਼ੀ ਤੇਜੀ ਨਾਲ ਅੱਗੇ ਵੱਧਣ ਲੱਗਾ। ਇੱਕ ਦਿਨ ਇਨ੍ਹਾਂ ਦੇ ਵਿਆਹ ਦੇ ਫੈਸਲੇ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਅਕਤੂਬਰ 1991 ਵਿੱਚ ਸੈਫ ਅਤੇ ਅੰਮ੍ਰਿਤਾ ਨੇ ਧੂਮਧਾਮ ਨਾਲ ਵਿਆਹ ਕੀਤਾ। ਇਸ ਤੋਂ ਬਾਅਦ ਅੰਮ੍ਰਿਤਾ ਸਿੰਘ ਨਵਾਬ ਖਾਨਦਾਨ ਦੀ ਨੂੰਹ ਬਣ ਗਈ। ਸੈਫ ਅਤੇ ਅੰਮ੍ਰਿਤਾ ਨੂੰ ਇੱਕ ਬੇਟੀ ਅਤੇ ਬੇਟਾ ਵੀ ਹੋਇਆ। ਹਾਲਾਂਕਿ ਬਾਅਦ ਵਿੱਚ ਇਨ੍ਹਾਂ ਦਾ ਰਿਸ਼‍ਤਾ ਡਗਮਗਾਉਂਣ ਲੱਗਾ।

Punjabi Bollywood Tadka

ਸੈਫ ਨੂੰ ਬਹੁਤ ਪਿਆਰ ਕਰਨ ਵਾਲੀ ਅੰਮ੍ਰਿਤਾ ਸਿੰਘ ਨੂੰ ਬਹੁਤ ਹੀ ਵੱਡਾ ਝਟਕਾ ਉਸ ਸਮੇਂ ਲੱਗਾ, ਜਦੋਂ ਸੈਫ ਇੱਕ ਇਟਾਲੀਅਨ ਮਾਡਲ ਦੇ ਦੀਵਾਨੇ ਹੋ ਗਏ। ਜਿਸ ਤੋਂ ਬਾਅਦ ਸਾਲ 2004 ਵਿੱਚ ਅੰਮ੍ਰਿਤਾ ਅਤੇ ਸੈਫ ਦਾ ਤਲਾਕ ਹੋ ਗਿਆ। ਅੰਮ੍ਰਿਤਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 1983 ਵਿੱਚ ਫਿਲਮ 'ਬੇਤਾਬ' ਨਾਲ ਕੀਤੀ ਸੀ।

Punjabi Bollywood Tadka

ਇਸ ਤੋਂ ਬਾਅਦ ਇਨ੍ਹਾਂ ਨੇ 'ਮਰਦ', 'ਸੂਰਿਆਵੰਸ਼ੀ', 'ਰਾਜੂ ਬਣ ਗਿਆ ਜੈਂਟਲਮੈਨ', 'ਅਕੇਲਾ ਸਪਨਾ', 'ਆਗ ਕਾ ਦਰੀਆ', 'ਕਾਲ਼ਾ ਧੰਧਾ ਗੋਰੇ ਲੋਕ' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਹਾਲ ਹੀ 'ਚ ਉਹ '2 ਸਟੇਟਸ', 'ਦਸ ਕਹਾਣੀਆਂ', '23 ਮਾਰਚ 1931- ਸ਼ਹੀਦ', ਵਰਗੀਆਂ ਫਿਲਮਾਂ ਦਾ ਵੀ ਹਿੱਸਾ ਰਹੀ ਹੈ। ਅੱਜ ਅੰਮ੍ਰਿਤਾ ਆਪਣੀ ਬੇਟੀ ਸਾਰਾ ਅਲੀ ਖ਼ਾਨ ਦੇ ਕਰੀਅਰ ਬਣਾਉਣ 'ਚ ਲੱਗੀ ਹੋਈ ਹੈ। ਸਾਰੁਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ 'ਕੇਦਾਰਨਾਥ' ਨਾਲ ਡੈਬਿਊ ਕਰ ਰਹੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Amrita SinghBirthdaySaif Ali KhanSara Ali KhanLove StoryBetaab

Edited By

Chanda Verma

Chanda Verma is News Editor at Jagbani.