FacebookTwitterg+Mail

ਰਿਐਲਿਟੀ ਸ਼ੋਅ 'ਚ ਜਿੱਤ ਲਈ ਦਿੱਤੀਆਂ ਸ਼ੁੱਭਕਾਮਨਾਵਾਂ

amritanshu
26 March, 2017 10:57:46 AM
ਜਲੰਧਰ— ਇਕ ਟੀ. ਵੀ. ਚੈਨਲ 'ਤੇ ਪ੍ਰਸਾਰਿਤ ਹੋ ਰਹੇ ਮਿਊਜ਼ਿਕਲ ਪ੍ਰੋਗਰਾਮ 'ਦਿਲ ਹੈ ਹਿੰਦੋਸਤਾਨੀ' ਦੇ ਫਾਈਨਲ ਰਾਊਂਡਸ 'ਚ ਪਹੁੰਚਣ ਵਾਲੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਮ੍ਰਿਤਾਂਸ਼ੂ, ਅਜੇ ਤਿਵਾਰੀ ਤੇ ਉਨ੍ਹਾਂ ਦੀ ਟੀਮ 'ਚ ਸ਼ਾਮਲ ਰੂਸੀ ਕਲਾਕਾਰ ਨਾਸਯਾ ਦਾ ਐੱਲ. ਪੀ. ਯੂ. ਕੈਂਪਸ 'ਚ ਪਹੁੰਚਣ 'ਤੇ ਹਜ਼ਾਰਾਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਤਿੰਨਾਂ ਕਲਾਕਾਰਾਂ ਨੇ ਸਾਥੀ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਲਈ ਗੀਤ-ਸੰਗੀਤ ਦੀ ਬਿਹਤਰੀਨ ਪੇਸ਼ਕਾਰੀ ਕੀਤੀ। ਸਾਰਿਆਂ ਨੇ ਉਨ੍ਹਾਂ ਨੂੰ 'ਦਿਲ ਹੈ ਹਿੰਦੋਸਤਾਨੀ' ਪ੍ਰਤੀਯੋਗਤਾ 'ਚ ਜਿੱਤ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਵੀ ਭੇਟ ਕੀਤੀਆਂ। ਐੱਲ. ਪੀ. ਯੂ. ਦੇ ਚਾਂਸਲਰ ਅਸ਼ੋਕ ਮਿੱਤਲ ਨੇ ਇਨ੍ਹਾਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਕਿ ਉਹ ਪ੍ਰਤੀਯੋਗਤਾ 'ਚ ਜਿੱਤ ਹਾਸਲ ਕਰਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਯੂਨੀਵਰਸਿਟੀ ਦਾ ਨਾਂ ਵੀ ਰੌਸ਼ਨ ਕਰਨ।

Tags: AmritanshuAjay TiwariDil Hai HindustaniLovely Professional Universityਅਮ੍ਰਿਤਾਂਸ਼ੂਅਜੇ ਤਿਵਾਰੀਦਿਲ ਹੈ ਹਿੰਦੋਸਤਾਨੀ