FacebookTwitterg+Mail

ਸੋਸ਼ਲ ਮੀਡੀਆ ਯੂਜ਼ਰਸ ਨੂੰ ਪਸੰਦ ਨਹੀਂ ਆਇਆ ਐਮੀ ਜੈਕਸਨ ਦਾ ਡਾਂਸ, ਹੋਈ ਟਰੋਲ (ਦੇਖੋ ਤਸਵੀਰਾਂ)

    1/7
06 April, 2017 04:21:57 PM
ਮੁੰਬਈ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 10ਵੇਂ ਸੀਜ਼ਨ ਦੀ ਧਮਾਕੇਦਾਰ ਤੇ ਰੰਗਾਰੰਗ ਸ਼ੁਰੂਆਤ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਹੋਈ। ਆਈ. ਪੀ. ਐੱਲ. 10 ਦੀ ਓਪਨਿੰਗ ਲਈ ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਖਾਸ ਪੇਸ਼ਕਾਰੀ ਦੇਣ ਪਹੁੰਚੀ ਸੀ ਪਰ ਦਰਸ਼ਕਾਂ ਨੂੰ ਉਸ ਦਾ ਡਾਂਸ ਪਸੰਦ ਨਹੀਂ ਆਇਆ।
ਇੰਨਾ ਹੀ ਨਹੀਂ ਐਮੀ ਦੀ ਪੇਸ਼ਕਾਰੀ ਦੌਰਾਨ ਹੀ ਸੋਸ਼ਲ ਮੀਡੀਆ 'ਤੇ ਉਸ ਦਾ ਮਜ਼ਾਕ ਉਡਾਇਆ ਜਾਣ ਲੱਗਾ ਤੇ ਉਹ ਟਵਿਟਰ 'ਤੇ ਟਰੈਂਡ ਕਰਨ ਲੱਗੀ। ਪਹਿਲੇ ਟਵੀਟ ਮੁਤਾਬਕ, 'ਐਮੀ ਜੈਕਸਨ ਦਾ ਡਾਂਸ ਬੇਹੱਦ ਹੀ ਨਿਰਾਸ਼ਾਜਨਕ ਸੀ ਤੇ ਉਸ ਦਾ ਡਾਂਸ ਦੇਖ ਕੇ 28 ਡਾਂਸ ਟਰੇਨਰਾਂ ਨੇ ਹਮੇਸ਼ਾ ਲਈ ਆਪਣੀ ਅਕੈਡਮੀ ਬੰਦ ਕਰ ਦਿੱਤੀ ਹੈ ਤੇ ਕਾਸ਼ੀ ਚਲੇ ਗਏ ਹਨ।'
ਦੂਜੇ ਟਵੀਟ 'ਚ ਲਿਖਿਆ ਗਿਆ, 'ਐਮੀ ਤੁਹਾਨੂੰ ਡਾਂਸ ਕਰਨਾ ਨਹੀਂ ਆਉਂਦਾ ਹੈ।' ਤੀਜੇ ਟਵੀਟ 'ਚ ਯੂਜ਼ਰ ਨੇ ਲਿਖਿਆ, 'ਐਮੀ ਦਾ ਡਾਂਸ ਦੇਖ ਕੇ ਉਸ ਨੇ ਬਹੁਤ ਕੁਝ ਕਹਿਣਾ ਹੈ ਪਰ ਹੁਣ ਉਹ ਚੁੱਪ ਹੀ ਰਹੇਗੀ।' ਚੌਥੇ ਟਵੀਟ 'ਚ ਲਿਖਿਆ ਗਿਆ, 'ਐਮੀ ਦਾ ਡਾਂਸ ਬਿਲਕੁਲ ਮਜ਼ੇਦਾਰ ਨਹੀਂ ਰਿਹਾ।' ਪੰਜਵੇਂ ਟਵੀਟ 'ਚ ਲਿਖਿਆ ਗਿਆ, 'ਐਮੀ ਦੇ ਡਾਂਸ ਦਾ ਫਾਇਦਾ ਆਈ. ਪੀ. ਐੱਲ. ਤੋਂ ਜ਼ਿਆਦਾ ਉਸ ਨੂੰ ਹੋਵੇਗਾ।'
ਇਸ ਤੋਂ ਇਲਾਵਾ ਹੋਰ ਵੀ ਟਵੀਟ ਐਮੀ ਦੀ ਪੇਸ਼ਕਾਰੀ ਨੂੰ ਲੈ ਕੇ ਕੀਤੇ ਗਏ, ਜਿਹੜੇ ਟਵਿਟਰ 'ਤੇ ਦੇਖੇ ਜਾ ਸਕਦੇ ਹਨ।

Tags: Amy Jackson Dance IPl Twitter Troll ਐਮੀ ਜੈਕਸਨ ਡਾਂਸ ਆਈ ਪੀ ਐੱਲ ਟਰੋਲ