FacebookTwitterg+Mail

ਕੇਜਰੀਵਾਲ ਦਾ ਜਲਵਾ ਅਜੇ ਵੀ ਬਰਕਰਾਰ

an insignificant man
02 November, 2017 09:28:23 AM

ਮੁੰਬਈ(ਬਿਊਰੋ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਲਵਾ ਅਜੇ ਵੀ ਬਰਕਾਰ ਹੈ। ਉਨ੍ਹਾਂ ਦੇ ਰਾਜਨੀਤਕ ਸਫਰ 'ਤੇ ਆਧਾਰਤ ਡਾਕੂਮੈਂਟਰੀ 'ਐਨ ਇਨਸਿਗਨੀਫਕੈਂਟ ਮੈਨ' ਦੇ ਪ੍ਰੋਡਿਊਸਰ ਆਨੰਦ ਗਾਂਧੀ ਦਾ ਕਹਿਣਾ ਹੈ ਕਿ 782 ਲੋਕਾਂ ਦੇ 10 ਰੁਪਏ ਤੋਂ ਲੈ ਕੇ 1 ਲੱਖ ਰੁਪਏ ਦੀ ਰਕਮ ਦੇਣ ਨਾਲ ਫਿਲਮ ਲਈ ਜਿੰਨਾ ਪੈਸਾ ਇਕੱਠਾ ਕਰਨ ਦਾ ਟੀਚਾ ਸੀ, ਉਹ ਤੋਂ 6 ਗੁਣਾ ਪੈਸਾ ਇਕੱਠਾ ਹੋ ਗਿਆ। ਫਿਲਮ ਪ੍ਰੋਡਿਊਸਰਾਂ ਨੇ ਕਿਹਾ ਕਿ ਅਸੀਂ 20 ਹਜ਼ਾਰ ਡਾਲਰ ਇਕੱਠੇ ਕਰਨੇ ਸੀ ਪਰ ਲੋਕਾਂ ਨੇ 1 ਲੱਖ 20 ਹਜ਼ਾਰ ਡਾਲਰ ਦਿੱਤੇ। ਇਸ ਨੂੰ ਖੁਸ਼ਬੂ ਰੰਕਾ ਤੇ ਵਿਨੇ ਸ਼ੁਕਲਾ ਨੇ ਡਾਇਰੈਕਟ ਕੀਤਾ ਹੈ।

ਆਨੰਦ ਨੇ ਆਪਣੇ ਬਿਆਨ 'ਚ ਕਿਹਾ, “ਇਸ ਫਿਲਮ ਨਾਲ ਅਸੀਂ ਭਾਰਤ 'ਚ ਰਾਜਨੀਤਕ ਸੰਵਾਦ ਦੇ ਮੁੱਖ ਮੁੱਦੇ 'ਤੇ ਅਸਰ ਕਰਨ 'ਚ ਕਾਮਯਾਬ ਰਹੇ। ਆਮ ਆਦਮੀ ਪਾਰਟੀ ਨੂੰ ਲੈ ਕੇ ਹਰ ਕਿਸੇ ਦੀ ਆਪਣੀ ਟਿੱਪਣੀ ਹੈ ਤੇ ਅਸੀਂ ਕਰਾਊਡ ਫੰਡਿੰਗ ਰਾਹੀਂ ਆਪਣੀ ਫਿਲਮ ਤੇ ਵੱਡੇ ਭਾਈਚਾਰੇ ਵਿਚਾਲੇ ਪੁਲ ਬਣਾਉਣ ਦਾ ਕੰਮ ਕੀਤੇ। ਉਨ੍ਹਾਂ ਕਿਹਾ ਕਿ ਇਹ ਬਹੁਤ ਘੱਟ ਹੀ ਹੁੰਦਾ ਹੈ ਕਿ ਅਸੀਂ ਕਰਾਊਡ ਫੰਡਿੰਗ ਰਾਹੀਂ ਛੇ ਗੁਣਾ ਪੈਸਾ ਇਕੱਠਾ ਕੀਤਾ ਹੋਵੇ। ਸੈਂਸਰ ਬੋਰਡ ਵਲੋਂ ਇਹ ਪ੍ਰਮਾਣਿਤ ਹੋਣ 'ਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਚੁੱਕੀ ਫਿਲਮ 'ਐਨ ਇਨਸਿਗਨੀਫਿਕੈਂਟ ਮੈਨ' 17 ਨਵੰਬਰ ਨੂੰ ਰਿਲੀਜ਼ ਹੋਵੇਗੀ।


Tags: An Insignificant Man Aam Aadmi Party Arvind Kejriwalਅਰਵਿੰਦ ਕੇਜਰੀਵਾਲ