FacebookTwitterg+Mail

Watch Trailer: ਸਵਰਾ ਭਾਸਕਰ ਦੀ ਫਿਲਮ 'ਅਨਾਰਕਲੀ ਆਫ ਆਰਾ' ਦਾ ਸ਼ਾਨਦਾਰ ਟਰੇਲਰ ਰਿਲੀਜ਼

24 February, 2017 03:30:44 PM
ਮੁੰਬਈ- ਸਵਰਾ ਭਾਸਕਰ ਦੀ ਫਿਲਮ 'ਅਨਾਰਕਲੀ ਆਫ ਆਰਾ' ਦਾ ਟਰੇਲਰ ਸਾਹਮਣੇ ਆ ਗਿਆ ਹੈ। ਟਰੇਲਰ 'ਚ ਜਿੱਥੇ ਤੁਹਾਨੂੰ ਅਨਾਰਕਲੀ ਦੇ ਠੁਮਕੇ ਅਤੇ ਉਸ ਦੇ ਗੀਤਾਂ ਦਾ ਰੰਗ ਦਿਖਾਈ ਦੇਵੇਗਾ ਤਾਂ ਉੱਥੇ ਉਸ ਦੇ ਸੰਘਰਸ਼ ਦੀ ਇਕ ਝਲਕ ਵੀ ਦੇਖਣ ਨੂੰ ਮਿਲੇਗੀ। ਟਰੇਲਰ 'ਚ ਸਾਫ ਪਤਾ ਚੱਲਦਾ ਹੈ ਕਿ ਸਵਰਾ ਭਾਸਕਰ ਯਾਨਿ ਅਨਾਰਕਲੀ ਨੂੰ ਇਕ ਨੱਚਣ-ਗਾਉਣ ਵਾਲੀ ਮੰਨ ਕੇ ਕੁਝ ਲੋਕ ਉਸ ਦੇ ਸਰੀਰ 'ਤੇ ਵੀ ਆਪਣਾ ਹੱਕ ਸਮਝਦੇ ਹਨ ਅਤੇ ਉਨ੍ਹਾਂ ਲੋਕਾਂ ਤੋਂ ਹੀ ਅਨਾਰਕਲੀ ਦੇ ਸੰਘਰਸ਼ ਦੀ ਕਹਾਣੀ ਸ਼ੁਰੂ ਹੁੰਦੀ ਹੈ।
ਟਰੇਲਰ 'ਚ ਸਵਰਾ ਨਾਲ ਸੰਜੇ ਮਿਸ਼ਰਾ ਅਤੇ ਪੰਕਜ ਤ੍ਰਿਪਾਠੀ ਦੇ ਦਮਦਾਰ ਅਭਿਨੈ ਦੀ ਵੀ ਝਲਕ ਦਿਖਾਈ ਦੇਵੇਗੀ। ਇਸ ਫਿਲਮ 'ਚ ਸਵਰਾ ਭਾਸਕਰ ਆਰਾ ਜਿਲ੍ਹੇ ਦੀ ਇਕ ਦੇਸੀ ਗਾਇਕਾ ਦਾ ਕਿਰਦਾਰ ਨਿਭਾ ਰਹੀ ਹੈ, ਜੋ ਮੇਲਿਆਂ, ਵਿਆਹਾਂ 'ਤੇ ਅਤੇ ਸਥਾਨਕ ਥਾਵਾਂ 'ਤੇ ਗਾਉਂਦੀ ਹੈ। ਫਿਲਮ ਦਾ ਨਿਰਦੇਸ਼ਨ ਅਵੀਨਾਸ਼ ਦਾਸ ਨੇ ਕੀਤਾ ਹੈ। ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲੇ ਫਿਲਮ ਦੇ ਟੀਜ਼ਰ ਅਤੇ ਪੋਸਟਰ ਨੇ ਕਾਫੀ ਧਮਾਲ ਮਚਾਇਆ ਸੀ। ਫਿਲਮ ਦਾ ਟੀਜ਼ਰ ਸੋਨਮ ਕਪੂਰ ਨੇ ਰਿਲੀਜ਼ ਕੀਤਾ ਸੀ, ਉੱਥੇ ਫਿਲਮ ਦਾ ਆਫੀਸ਼ੀਅਲ ਪੋਸਟਰ ਕਰਨ ਜੌਹਰ ਨੇ ਲਾਂਚ ਕੀਤਾ ਸੀ।

Tags: Anaarkali of Aarah Trailer Swara Bhaskar Sanjay Mishra Pankaj Tripathi ਸਵਰਾ ਭਾਸਕਰ ਅਨਾਰਕਲੀ ਆਫ ਆਰਾ

About The Author

Anuradha Sharma

Anuradha Sharma is News Editor at Jagbani.