FacebookTwitterg+Mail

'ਸਟੂਡੈਂਟ...' ਦੀ ਸ਼ੂਟਿੰਗ ਖਤਮ ਕਰਕੇ ਘਰ ਪਰਤੀ ਅਨਨਿਆ, ਪਰਿਵਾਰ ਨਾਲ ਪਹੁੰਚੀ ਲੰਚ 'ਤੇ

ananya pandey
21 May, 2018 03:43:00 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ 'ਸਟੂਡੈਂਟ ਆਫ ਦਿ ਈਅਰ 2' ਦੀ ਸ਼ੂਟਿੰਗ ਦੇਹਰਾਦੂਨ 'ਚ ਖਤਮ ਕਰਕੇ ਮੁੰਬਈ ਵਾਪਸ ਆ ਗਈ ਹੈ। ਐਤਵਾਰ ਨੂੰ ਅਨਨਿਆ ਆਪਣੇ ਪਿਤਾ ਚੰਕੀ ਪਾਂਡੇ ਅਤੇ ਮਾਂ ਭਾਵਨਾ ਨਾਲ ਲੰਚ ਕਰਨ ਰੈਸਟੋਰੈਂਟ 'ਚ ਪਹੁੰਚੀ।

Punjabi Bollywood Tadka
ਦਰਸਅਲ, ਅਨਨਿਆ ਪਿਛਲੇ 45 ਦਿਨਾਂ ਤੋਂ ਦੇਹਰਾਦੂਨ 'ਚ ਸ਼ੂਟਿੰਗ ਕਰ ਰਹੀ ਸੀ। ਕੁਝ ਸਮੇਂ ਲਈ ਉਸਦੀ ਮਾਂ ਦੇਹਰਾਦੂਨ ਗਈ ਸੀ। ਇਸ ਦੌਰਾਨ ਅਨਨਿਆ ਡੇਨਿਮ ਸ਼ਾਰਟਸ ਅਤੇ ਸ਼ਰਟ ਪਹਿਨੇ ਕਾਫੀ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka
ਦੱਸਣਯੋਗ ਹੈ ਕਿ 'ਸਟੂਡੈਂਟ ਆਫ ਦਿ ਈਅਰ 2' ਅਨਨਿਆ ਦੀ ਪਹਿਲੀ ਡੈਬਿਊ ਫਿਲਮ ਹੈ। ਇਸ ਫਿਲਮ 'ਚ ਉਸਦੇ ਨਾਲ ਅਭਿਨੇਤਾ ਟਾਈਗਰ ਸ਼ਰਾਫ ਅਤੇ ਅਦਾਕਾਰਾ ਤਾਰਾ ਸੁਤਾਰਿਆ ਅਹਿਮ ਭੂਮਿਕਾ 'ਚ ਹੈ। ਇਸ ਫਿਲਮ ਦਾ ਨਿਰਦੇਸ਼ਨ ਪੁਨੀਤ ਮਲਹੋਤਰਾ ਕਰ ਰਹੇ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Ananya Pandey Chunky Pandey Bhavna Pandey Student of the Year 2 Restaurant Bollywood Actress

Edited By

Kapil Kumar

Kapil Kumar is News Editor at Jagbani.