FacebookTwitterg+Mail

ਐਂਜੇਲੀਨਾ ਜੋਲੀ ਮਾਂ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਬਣੀ ਸੀ ਅਭਿਨੇਤਰੀ

angelina jolie
11 December, 2017 01:19:24 PM

ਲਾਸ ਏੇਂਜਲਸ(ਭਾਸ਼ਾ)— ਹਾਲੀਵੁੱਡ ਅਭਿਨੇਤਰੀ ਐਂਜੇਲੀਨਾ ਜੋਲੀ ਨੇ ਕਿਹਾ ਕਿ ਆਪਣੀ ਸਵਰਗੀ ਮਾਂ ਮਾਰਸ਼ਲੀਨ ਬਟਰੇਂਡ ਦੇ ਖਰਚਿਆਂ ਦਾ ਭੁਗਤਾਨ ਕਰ ਲਈ ਤੇ ਉਸ ਦੀ ਸਹਾਇਤਾ ਕਰਨ ਲਈ ਉਸ ਨੇ ਅਭਿਨੈ ਦੀ ਦੁਨੀਆ 'ਚ ਕਦਮ ਰੱਖਿਆ ਸੀ। ਅਕਾਦਮੀ ਐਵਾਰਡ ਜੇਤੂ ਅਭਿਨੇਤਰੀ ਨੇ ਕਿਹਾ ਕਿ ਉਹ ਅਭਿਨੈ ਖੇਤਰ 'ਚ ਆਈ ਅਤੇ ਆਪਣੇ ਕੈਰੀਅਰ ਦੌਰਾਨ ਉਸ ਨੇ ਜੋ ਸਫਲਤਾ ਹਾਸਲ ਕੀਤੀ, ਉਸ ਦੇ ਬਾਵਜੂਦ ਉਹ ਕਦੇ ਕੈਮਰੇ ਦੇ ਸਾਹਮਣੇ ਸਹਿਜ ਮਹਿਸੂਸ ਨਹੀਂ ਕਰ ਪਾਈ। 

Punjabi Bollywood Tadka
ਉਨ੍ਹਾਂ ਕਿਹਾ, 'ਮੇਰੇ ਸੁਭਾਅ 'ਚ ਅਭਿਨੇਤਰੀ ਬਣਨ ਵਰਗੀ ਕੋਈ ਗੱਲ ਨਹੀਂ ਸੀ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ 'ਚ ਸਮਰੱਥ ਹੋ ਸਕੀ। ਮੈਂ ਇਸ ਮਾਮਲੇ 'ਚ ਬਹੁਤ ਕਿਸਮਤ ਵਾਲੀ ਹਾਂ ਪਰ ਜਦ ਉਨ੍ਹਾਂ ਦਾ ਦਿਹਾਂਤ ਹੋਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਸਭ ਮੇਰੀ ਮਾਂ ਲਈ ਹੀ ਤਾਂ ਸੀ ਕਿਉਂਕਿ ਉਨ੍ਹਾਂ ਦੇ ਗੁਜ਼ਰਨ ਤੋਂ ਬਾਅਦ ਮੈਨੂੰ ਬਹੁਤ ਵੱਖਰਾ ਜਿਹਾ ਮਹਿਸੂਸ ਹੋਇਆ।


Tags: Angelina JolieMarcheline BertrandHollywood celebrityਐਂਜੇਲੀਨਾ ਜੋਲੀਮਾਰਸ਼ਲੀਨ ਬਟਰੇਂਡ