FacebookTwitterg+Mail

B'Day: ਵਿਵਾਦਾਂ ਨਾਲ ਰਿਹੈ ਐਂਜਲੀਨਾ ਜੋਲੀ ਦਾ ਡੂੰਘਾ ਨਾਤਾ, ਭਰਾ ਨੂੰ ਕਿੱਸ ਕਰਕੇ ਰਹੀ ਸੀ ਚਰਚਾ 'ਚ

angelina jolie birthday
05 June, 2017 03:36:48 PM

ਲਾਸ ਏਂਜਲਸ— ਹਾਲੀਵੁੱਡ ਅਭਿਨੇਤਰੀ ਐਂਜਲੀਨਾ ਜੋਲੀ 42 ਸਾਲਾਂ ਦੀ ਹੋ ਗਈ ਹੈ। ਉਸ ਦਾ ਜਨਮ 4 ਜੂਨ, 1975 ਨੂੰ ਲਾਸ ਏਂਜਲਸ, ਕੈਲੀਫੋਰਨੀਆ 'ਚ ਹੋਇਆ ਸੀ। ਦੱਸਣਯੋਗ ਹੈ ਕਿ ਐਂਜਲੀਨਾ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਵਿਵਾਦਾਂ 'ਚ ਰਹੀ ਹੈ। ਉਹ ਡਰੱਗਸ ਦੀ ਆਦੀ ਸੀ। ਉਸ ਦਾ ਨਾਂ ਅਭਿਨੇਤਰੀ ਜੇਨੀ ਸ਼ਿਮਿਜੂ ਨਾਲ ਵੀ ਜੁੜਿਆ ਹੈ, ਜਿਸ ਨਾਲ ਉਸ ਨੂੰ ਪਹਿਲੀ ਹੀ ਨਜ਼ਰ 'ਚ ਪਿਆਰ ਹੋ ਗਿਆ ਸੀ। ਇਥੋਂ ਤਕ ਕਿ ਉਹ ਆਪਣੇ ਭਰਾ ਜੇਮਸ ਹੈਵਨ ਨੂੰ ਐਵਾਰਡ ਸ਼ੋਅ 'ਚ ਕਿੱਸ ਕਰਦੀ ਵੀ ਦੇਖੀ ਗਈ ਸੀ। ਐਂਜਲੀਨਾ ਨੇ ਪਤੀ ਬਰੈਡ ਪਿੱਟ ਨਾਲ ਤਲਾਕ ਲੈਣ ਲਈ ਪਿਛਲੇ ਸਾਲ ਸਤੰਬਰ 'ਚ ਅਰਜ਼ੀ ਦਿੱਤੀ ਸੀ।Punjabi Bollywood Tadkaਐਂਜਲੀਨਾ ਜੋਲੀ ਪਤੀ ਬਰੈਡ ਪਿੱਟ ਨਾਲ ਲਗਭਗ 7 ਸਾਲ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹੀ ਸੀ। ਇਸ ਤੋਂ ਬਾਅਦ 2014 'ਚ ਦੋਵਾਂ ਨੇ ਫਰਾਂਸ 'ਚ ਵਿਆਹ ਕਰਵਾ ਲਿਆ ਸੀ। ਇਨ੍ਹਾਂ ਦੇ 6 ਬੱਚੇ ਹਨ, ਇਨ੍ਹਾਂ 'ਚੋਂ ਤਿੰਨ ਬੱਚੇ ਗੋਦ ਲਏ ਗਏ ਹਨ। ਹੁਣ ਦੋਵੇਂ ਅਲੱਗ ਹੋ ਗਏ ਹਨ। 2003 'ਚ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਐਂਜਲੀਨਾ ਨੇ ਦੱਸਿਆ ਸੀ ਕਿ ਉਸ ਨੇ 14 ਸਾਲ ਦੀ ਉਮਰ 'ਚ ਵਰਜੀਨਿਟੀ ਗੁਆ ਦਿੱਤੀ ਸੀ। ਐਂਜਲੀਨਾ ਨੇ ਦੱਸਿਆ, 'ਜਦੋਂ ਮੈਂ 14 ਸਾਲ ਦੀ ਸੀ, ਉਦੋਂ ਬੁਆਏਫਰੈਂਡ ਨਾਲ ਸੜਕਾਂ 'ਤੇ ਘੁੰਮਦੀ ਸੀ ਜਾਂ ਉਹ ਮੇਰੇ ਬੈੱਡਰੂਮ 'ਚ ਸਮਾਂ ਬਤੀਤ ਕਰਦਾ ਸੀ। ਮਾਂ ਦਾ ਕਮਰਾ ਮੇਰੇ ਕਮਰੇ ਦੇ ਨਾਲ ਹੀ ਸੀ।' 2 ਸਾਲਾਂ ਤਕ ਸੀਰੀਅਸ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਬ੍ਰੇਕਅੱਪ ਤੋਂ ਬਾਅਦ 16 ਸਾਲ ਦੀ ਉਮਰ 'ਚ ਉਸ ਨੇ ਅਦਾਕਾਰੀ 'ਚ ਕਦਮ ਰੱਖਿਆ। ਦੱਸਿਆ ਜਾਂਦਾ ਹੈ ਕਿ 20 ਸਾਲ ਦੀ ਉਮਰ ਤਕ ਐਂਜਲੀਨਾ ਹਰ ਤਰ੍ਹਾਂ ਦੇ ਡਰੱਗਸ ਲੈ ਚੁੱਕੀ ਸੀ। ਜੋਲੀ ਮੁਤਾਬਕ ਉਸ ਦੇ ਪਹਿਲੇ ਪਤੀ ਜੌਨੀ ਲੀ ਮਿਲਰ ਨੇ ਡਰੱਗਸ ਦੀ ਲੱਤ ਛੁਡਵਾਈ ਸੀ।Punjabi Bollywood Tadka
ਭਰਾ ਨੂੰ ਸ਼ਰੇਆਮ ਕੀਤੀ ਕਿੱਸ
ਸਾਲ 2000 ਦੀ ਗੱਲ ਹੈ, ਜਦੋਂ ਫਿਲਮ 'ਗਰਲ' ਲਈ ਪਹਿਲਾ ਆਸਕਰ ਜਿੱਤਣ ਤੋਂ ਬਾਅਦ ਐਂਜਲੀਨਾ ਨੇ ਇੰਟਰਵਿਊ 'ਚ ਕਿਹਾ ਸੀ, 'ਮੈਨੂੰ ਆਪਣੇ ਭਰਾ ਜੇਮਸ ਹੈਵਨ ਨਾਲ ਪਿਆਰ ਹੈ।' ਇਸ ਮਾਮਲੇ ਦੇ ਲਗਭਗ ਤਿੰਨ ਮਹੀਨੇ ਬਾਅਦ ਗੋਲਡਨ ਗਲੋਬਸ ਐਵਾਰਡ ਸਮਾਗਮ 'ਚ ਉਸ ਨੂੰ ਭਰਾ ਨਾਲ ਕਿੱਸ ਕਰਦੇ ਦੇਖਿਆ ਗਿਆ ਸੀ।


Tags: Angelina Jolie Birthday Brad Pitt Kiss ਐਂਜਲੀਨਾ ਜੋਲੀ ਬਰੈਡ ਪਿੱਟ ਕਿੱਸ