FacebookTwitterg+Mail

ਦੁਨੀਆ ਦੀ ਸਭ ਤੋਂ ਹੌਟ ਤੇ ਬੋਲਡ ਅਭਿਨੇਤਰੀ ਦੀ ਅਜਿਹੀ ਹੋ ਗਈ ਹੈ ਹਾਲਤ (ਦੇਖੋ ਤਸਵੀਰਾਂ)

    1/9
30 November, 2015 04:20:59 PM
ਏਂਜਲੀਨਾ ਜੋਲੀ ਦੇ ਇਸ ਰੂਪ ਨੂੰ ਦੇਖ ਕੇ ਉਸ ਦੇ ਫੈਨਜ਼ ਹੀ ਨਹੀਂ, ਸਗੋਂ ਉਸ ਦੀਆਂ ਫਿਲਮਾਂ ਦੇ ਪ੍ਰੋਡਿਊਸਰ ਤਕ ਹੈਰਾਨ ਹਨ। ਹੱਡੀਆਂ ਦਾ ਕੰਕਾਲ ਨਜ਼ਰ ਆ ਰਹੀ ਏਂਜਲੀਨਾ ਨੂੰ ਆਖਿਰ ਹੋਇਆ ਕੀ ਹੈ? ਲਗਾਤਾਰ ਕਈ ਸਾਲ ਦੁਨੀਆ ਦੀ ਸਭ ਤੋਂ ਸੈਕਸੀ ਤੇ ਹਸੀਨ ਹੀਰੋਇਨ ਦਾ ਖਿਤਾਬ ਜਿੱਤਣ ਵਾਲੀ ਏਂਜਲੀਨਾ ਦੀ ਇਹ ਹਾਲਤ ਉਸ ਦੇ ਫੈਨਜ਼ ਕੋਲੋਂ ਨਹੀਂ ਦੇਖੀ ਜਾ ਰਹੀ। ਹਾਲ ਹੀ 'ਚ ਪਤੀ ਬ੍ਰੈਡ ਪਿਟ ਨਾਲ ਆਪਣੀ ਇਕ ਫਿਲਮ ਦੀ ਪ੍ਰਮੋਸ਼ਨ ਲਈ ਨਿਊਯਾਰਕ ਪਹੁੰਚੀ ਏਂਜਲੀਨਾ ਬਹੁਤ ਹੀ ਕਮਜ਼ੋਰ ਤੇ ਪਤਲੀ ਨਜ਼ਰ ਆ ਰਹੀ ਸੀ।
ਉਸ ਨੇ ਚਿਹਰੇ ਦਾ ਗਲੈਮਰ ਗਾਇਬ ਸੀ ਤੇ ਚਿਹਰੇ ਤੇ ਗਰਦਨ ਦੀਆਂ ਹੱਡੀਆਂ ਕਾਫੀ ਜ਼ਿਆਦਾ ਨਜ਼ਰ ਆ ਰਹੀਆਂ ਸਨ। ਅਜਿਹਾ ਲੱਗ ਰਿਹਾ ਸੀ ਜਿਵੇਂ ਏਂਜਲੀਨਾ ਕਿਸੇ ਵੱਡੀ ਬੀਮਾਰੀ ਤੋਂ ਉੱਭਰ ਕੇ ਹਸਪਤਾਲ ਤੋਂ ਹੁਣੇ-ਹੁਣੇ ਬਾਹਰ ਆਈ ਹੈ। ਸੁੱਕੇ-ਸੁੱਕੇ ਬੁੱਲ੍ਹਾਂ ਤੇ ਅੰਦਰ ਵੜੀਆਂ ਅੱਖਾਂ ਨੂੰ ਦੇਖ ਕੇ ਲੱਗ ਹੀ ਨਹੀਂ ਰਿਹਾ ਸੀ ਕਿ ਇਹ ਕਦੇ ਦੁਨੀਆ ਦੀ ਸਭ ਤੋਂ ਹਸੀਨ ਔਰਤ ਰਹਿ ਚੁੱਕੀ ਹੈ। ਏਂਜਲੀਨਾ ਦੇ ਮੋਢੇ ਦੀਆਂ ਹੱਡੀਆਂ ਇਸ ਹੱਦ ਤਕ ਨਜ਼ਰ ਆ ਰਹੀਆਂ ਸਨ, ਮੰਨੋ ਜਿਵੇਂ ਉਹ ਐਨੋਰੇਕਸੀਆ ਦੀ ਮਰੀਜ਼ ਹੋਵੇ।
ਤਸਵੀਰਾਂ 'ਚ ਏਂਜਲੀਨਾ ਨਾਲ ਉਸ ਦੇ ਪਤੀ ਬ੍ਰੈਡ ਪਿਟ ਵੀ ਨਜ਼ਰ ਆ ਰਹੇ ਹਨ ਪਰ ਫੈਨਜ਼ ਨੂੰ ਸਿਰਫ ਏਂਜਲੀਨਾ ਦੀ ਕਮਜ਼ੋਰੀ ਹੀ ਨਜ਼ਰ ਆ ਰਹੀ ਸੀ। ਪਿਛਲੇ ਦਿਨੀਂ ਏਂਜਲੀਨਾ ਨੇ ਬ੍ਰੈਸਟ ਕੈਂਸਰ ਦੇ ਡਰ ਕਾਰਨ ਆਪਣੀ ਬ੍ਰੈਸਟ ਕਢਵਾ ਦਿੱਤੀ ਸੀ, ਜਿਸ ਤੋਂ ਬਾਅਦ ਲਗਾਤਾਰ ਖਬਰਾਂ ਆ ਰਹੀਆਂ ਸਨ ਕਿ ਉਹ ਕੈਂਸਰ ਤੋਂ ਕਾਫੀ ਡਰੀ ਹੋਈ ਹੈ। ਇਸ ਨੂੰ ਪਤਲੇ ਹੋਣ ਦਾ ਸ਼ੌਕ ਆਖੀਏ ਜਾਂ ਸਟਾਈਲ ਪਰ ਏਂਜਲੀਨਾ ਦੇ ਫੈਨਜ਼ ਵੀ ਉਸ ਦੀ ਇੰਨੀ ਕਮਜ਼ੋਰੀ ਨੂੰ ਹਜਮ ਨਹੀਂ ਕਰ ਪਾ ਰਹੇ ਹਨ।

Tags: ਏਂਜਲੀਨਾ ਜੋਲੀ ਬ੍ਰੈਡ ਪਿਟ Angelina Jolie Brad Pitt