FacebookTwitterg+Mail

'ਮੁਬਾਰਕਾਂ' ਦੇ ਸੈੱਟ 'ਤੇ ਅਨਿਲ ਕਪੂਰ ਨਾਲ ਹਦਸਾ, ਇੱਕ ਮਹੀਨਾ ਨਹੀਂ ਕਰਨਗੇ ਕੋਈ ਸ਼ੂਟ

anil kapoor
27 April, 2017 02:31:05 PM
ਨਵੀਂ ਦਿੱਲੀ— ਬਾਲੀਵੁੱਡ ਨਿਰਦੇਸ਼ਕ ਅਨੀਸ ਬਜਮੀ ਦੀ ਫਿਲਮ 'ਮੁਬਾਰਕਾਂ' ਦੇ ਇੱਕ ਐਕਸ਼ਨ ਸੀਨ ਦੌਰਾਨ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੂੰ ਸੱਟ ਲੱਗ ਗਈ ਹੈ। ਇਸ ਸੱਟ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਇੱਕ ਮਹੀਨੇ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਹੁਣ ਇੱਕ ਮਹੀਨੇ ਤੱਕ ਅਨਿਲ ਕੋਈ ਸ਼ੂਟ ਨਹੀਂ ਕਰ ਸਕਣਗੇ। ਅਸਲ 'ਚ ਅਨਿਲ ਕਪੂਰ ਨੂੰ ਪਹਿਲਾ ਤੋਂ ਹੀ ਅੱਡੀ 'ਚ ਅੰਦਰੂਨੀ ਸੱਟ ਲੱਗੀ ਹੋਈ ਸੀ। ਲੰਡਨ 'ਚ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਫਿਰ ਤੋਂ ਸੱਟ ਲੱਗ ਗਈ ਅਤੇ ਉਨ੍ਹਾਂ ਦਾ ਪੁਰਾਣਾ ਦਰਦ ਉਭਰ ਆਇਆ ਹੈ।
ਜ਼ਿਕਰਯੋਗ ਹੈ ਕਿ 'ਮੁਬਾਰਕਾਂ' 'ਚ ਅਨਿਲ ਕਪੂਰ ਭਤੀਜੇ ਅਰਜੁਨ ਕਪੂਰ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਕ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਆਥਿਆ ਸ਼ੈੱਟੀ ਅਤੇ ਇਲਿਆਨਾ ਡਿਕਰੂਜ਼ ਵੀ ਹੈ। ਇਹ ਫਿਲਮ 28 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ। ਅਨਿਲ ਕਪੂਰ ਦੀ ਸੱਟ ਕਾਰਨ ਫਿਲਹਾਲ ਇਸ ਫਿਲਮ ਦਾ ਪ੍ਰਦਰਸ਼ਨ ਟਲਦਾ ਨਜ਼ਰ ਆ ਰਿਹਾ ਹੈ।

Tags: Anil KapoorAthiya ShettyIleana DCruzInjuryMubarakanਮੁਬਾਰਕਾਂਅਨਿਲ ਕਪੂਰ