FacebookTwitterg+Mail

ਲਾਈਮਲਾਈਟ ਤੋਂ ਦੂਰ ਆਪਣੀ ਹੀ ਦੁਨੀਆ 'ਚ ਮਸਤ ਰਹਿੰਦੀ ਅਨਿਲ ਦੀ ਛੋਟੀ ਬੇਟੀ

anil kapoor
05 March, 2018 02:30:53 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਅਨਿਲ ਕਪੂਰ, ਅਰਜੁਨ ਕਪੂਰ ਅਤੇ ਸੋਨਮ ਕਪੂਰ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੇ ਹਨ, ਉੱਥੇ ਹੀ ਕਪੂਰ ਖਾਨਦਾਨ 'ਚ ਕੁਝ ਅਜਿਹੇ ਚਿਹਰੇ ਵੀ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅੱਜ ਅਸੀਂ ਕਪੂਰ ਪਰਿਵਾਰ ਦੇ ਇਕ ਅਜਿਹੇ ਸ਼ਖਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਗਲੈਮਰ ਦੀ ਦੁਨੀਆ ਤੋਂ ਦੂਰ ਆਪਣੇ ਕੰਮ 'ਚ ਬਿਜ਼ੀ ਰਹਿੰਦੀ ਹੈ। ਦਰਸਅਲ, ਅਸੀਂ ਗੱਲ ਕਰ ਰਹੇ ਹਾਂ ਅਨਿਲ ਕਪੂਰ ਦੀ ਬੇਟੀ ਅਤੇ ਸੋਨਮ ਕਪੂਰ ਦੀ ਭੈਣ ਰਿਆ ਕਪੂਰ ਦੇ ਬਾਰੇ। ਅੱਜ ਰਿਆ ਕਪੂਰ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਰਿਆ ਦਾ ਜਨਮ 5 ਮਾਰਚ, 1987 ਨੂੰ ਮੁੰਬਈ 'ਚ ਹੋਇਆ ਸੀ। ਰਿਆ ਅਨਿਲ ਕਪੂਰ ਦੀ ਛੋਟੀ ਬੇਟੀ ਹੈ।

Punjabi Bollywood Tadka
ਰਿਆ ਕਪੂਰ ਦੇ ਜਨਮਦਿਨ 'ਤੇ ਸੋਨਮ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਬਿਹਤਰੀਨ ਤਸਵੀਰ ਸ਼ੇਅਰ ਕਰਕੇ ਵਧਾਈ ਦਿੰਦੇ ਹੋਏ ਲਿਖਿਆ, ''ਮੇਰੀ ਬੇਬੀ ਭੈਣ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ...ਬਹੁਤ ਸਾਰਾ ਪਿਆਰ''। ਉੱਥੇ ਹੀ ਰਿਆ ਦੇ ਛੋਟੇ ਭਰਾ ਹਰਸ਼ਵਰਧਨ ਕਪੂਰ ਨੇ ਉਨ੍ਹਾਂ ਦੀ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਉਸਨੂੰ ਵਧਾਈ ਦਿੱਤੀ ਹੈ।

Punjabi Bollywood Tadka
ਰਿਆ ਕਪੂਰ ਪੇਸ਼ੇ ਤੋਂ ਨਿਰਮਾਤਾ ਹੈ। ਉਨ੍ਹਾਂ ਸੋਨਮ ਕਪੂਰ ਅਤੇ ਅਭੈ ਦਿਓਲ ਅਭਿਨੈ ਫਿਲਮ 'ਆਇਸ਼ਾ' ਨੂੰ ਬਤੌਰ ਨਿਰਮਾਤਾ ਕੰਮ ਕੀਤਾ ਸੀ, ਜਿਸਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਰਿਆ ਦੇ ਪਸੰਦੀਦਾ ਅਭਿਨੇਤਾ ਫਵਾਦ ਖਾਨ ਅਤੇ ਸ਼ਾਹਿਦ ਕਪੂਰ ਹਨ, ਜਦਕਿ ਸੋਨਮ ਉਨ੍ਹਾਂ ਦੀ ਪਸੰਦੀਦਾ ਅਭਿਨੇਤਰੀ ਹੈ। ਰਿਆ ਦੇ ਪ੍ਰੇਮੀ ਦਾ ਨਾਂ ਕਰਨ ਬਲੂਲੀ ਹੈ ਜੋ ਅਸਿਸਟੈਂਟ ਨਿਰਦੇਸ਼ਕ ਹਨ। ਰਿਆ ਕਪੂਰ ਅਭਿਨੇਤਾ ਰਣਬੀਰ ਕਪੂਰ ਤੇ ਕੋਕਣਾ ਸੇਨ ਦੀ ਫਿਲਮ 'ਵਾਕ ਅੱਪ ਸਿੱਡ' 'ਚ ਬਤੌਰ ਸਹਿ-ਨਿਰਦੇਸ਼ਕ ਕੰਮ ਕਰ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood Tadka


Tags: Anil Kapoor Sonam Kapoor Rhea Kapoor Birthday Limelight Film Producer

Edited By

Kapil Kumar

Kapil Kumar is News Editor at Jagbani.