FacebookTwitterg+Mail

ਮੁਸਕੁਰਾਹਟ ਸੀ ਅਨਿਲ ਕਪੂਰ ਦੀ ਸਭ ਤੋਂ ਵੱਡੀ 'ਹਿਚਕੀ'

anil kapoor
18 March, 2018 09:20:24 AM

ਮੁੰਬਈ(ਬਿਊਰੋ)— ਅਨਿਲ ਕਪੂਰ ਭਾਰਤੀ ਸਿਨੇਮਾ ਦੇ ਸਭ ਤੋਂ ਹਰਮਨ ਪਿਆਰੇ ਅਭਿਨੇਤਾਵਾਂ ਵਿਚੋਂ ਇਕ ਹਨ ਪਰ ਜਦੋਂ ਉਨ੍ਹਾਂ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਇਕ ਵੱਡੀ 'ਹਿਚਕੀ' ਦਾ ਸਾਹਮਣਾ ਕਰਨਾ ਪਿਆ। ਇਸ ਸੰਬੰਧੀ ਬਾਲੀਵੁਡ ਦੇ 'ਮਿਸਟਰ ਇੰਡੀਆ' ਅਭਿਨੇਤਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ  ਵਿਚ ਉਨ੍ਹਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਇਹ ਸੀ ਕਿ ਉਹ ਕੈਮਰੇ ਸਾਹਮਣੇ ਮੁਸਕਰਾ ਨਹੀਂ ਸਕਦੇ ਸਨ।
Punjabi Bollywood Tadka
ਰਾਣੀ ਮੁਖਰਜੀ ਦੀ ਅਦਾਕਾਰੀ ਵਾਲੀ ਸਿਧਾਰਥ ਪੀ. ਮਲਹੋਤਰਾ ਵਲੋਂ ਨਿਰਦੇਸ਼ਤ ਅਤੇ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਮਨੀਸ਼ ਸ਼ਰਮਾ ਵਲੋਂ ਨਿਰਮਤ  ਫਿਲਮ 'ਹਿਚਕੀ' 23 ਮਾਰਚ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਮੇਕਰਜ਼ ਨਵੇਂ ਅੰਦਾਜ਼ ਵਿਚ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਉਹ ਇਕ-ਇਕ ਕਰ ਕੇ ਸਟਾਰਜ਼ ਨਾਲ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ 'ਹਿਚਕੀ' ਭਾਵ ਉਨ੍ਹਾਂ ਦੀ ਪ੍ਰਾਬਲਮ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।


ਇਸ ਸੰਬੰਧੀ ਅਨਿਲ ਨੇ ਦਸਿਆ ਕਿ ਜਦੋਂ ਮੈਂ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਮੈਨੂੰ ਦੱਸਿਆ ਗਿਆ ਕਿ ਮੇਰੀਆਂ ਅੱਖਾਂ ਬਹੁਤ ਛੋਟੀਆਂ ਹਨ ਅਤੇ ਜਦੋਂ ਮੈਂ ਹਸਦਾ ਹਾਂ ਤਾਂ ਉਹ ਹੋਰ ਵੀ ਛੋਟੀਆਂ ਹੋ ਜਾਂਦੀਆਂ ਹਨ। ਇਸ ਕਾਰਨ ਮੈਂ ਆਪਣੀ ਮੁਸਕਰਾਹਟ ਨੂੰ ਲੈ  ਕੇ ਚੌਕਸ ਹੋ ਗਿਆ।
Punjabi Bollywood Tadka

ਮੈਂ ਖੁਲ੍ਹ ਕੇ ਹੱਸਣਾ ਬੰਦ ਕਰ ਦਿੱਤਾ ਅਤੇ ਆਪਣੀ ਕੁਦਰਤੀ ਮੁਸਕਾਨ ਨੂੰ ਲੁਕਾਉਂਦਾ ਸੀ ਪਰ ਬਾਅਦ ਵਿਚ ਮੈਂ 'ਹਿਚਕੀ' ਉਤੇ ਕਾਬੂ ਪਾਇਆ। ਅਨਿਲ ਕਪੂਰ ਨੇ ਕਿਹਾ ਕਿ ਮੈਂ ਇਹ ਚਿੰਤਾ ਛੱਡ ਦਿੱਤੀ ਕਿ ਮੇਰੀਆਂ ਅੱਖਾਂ ਛੋਟੀਆਂ ਨਜ਼ਰ ਆਉਂਦੀਆਂ ਹਨ। ਮੈਂ ਖੁਲ੍ਹ ਕੇ ਹੱਸਣਾ ਸ਼ੁਰੂ ਕਰ ਦਿੱਤਾ। ਹੁਣ ਮੈਂ ਹਮੇਸ਼ਾ ਹੱਸਦਾ ਰਹਿੰਦਾ ਹਾਂ।
Punjabi Bollywood Tadka


Tags: Anil KapoorHichkiRani MukerjiShah Rukh KhanKatrina Kaif Yash Raj film

Edited By

Sunita

Sunita is News Editor at Jagbani.