ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਆਨੰਦ ਆਹੂਜਾ ਨਾਲ ਵਿਆਹ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਜਾਣਕਾਰੀ ਮੁਤਾਬਕ ਦੋਹਾਂ ਦਾ ਵਿਆਹ 6-7 ਮਈ ਨੂੰ ਮੁੰਬਈ 'ਚ ਹੋ ਸਕਦਾ ਹੈ। ਸੋਨਮ ਦਾ ਵਿਆਹ ਬਾਲੀਵੁੱਡ ਜਗਤ ਲਈ ਬੇਹੱਦ ਖਾਸ ਹੈ ਕਿਉਂਕਿ ਸੋਨਮ ਖੁਦ ਇਕ ਸਟਾਰ ਹੈ ਅਤੇ ਹਿੰਦੀ ਸਿਨੇਮਾ ਦੇ ਸੁਪਰਸਟਾਰ ਅਨਿਲ ਕਪੂਰ ਦੀ ਬੇਟੀ ਹੈ ਅਤੇ ਉੱਥੇ ਹੀ ਉਸਦੀ ਮਾਂ ਮਸ਼ਹੂਰ ਮਾਡਲ ਰਹਿ ਚੁੱਕੀ ਹੈ।

ਸੋਨਮ ਦੇ ਪਰਿਵਾਰ 'ਚ ਉਸਦੀ ਮਾਂ ਸੁਨੀਤ ਬੈਕ ਬੋਨ ਦੀ ਤਰ੍ਹਾਂ ਕੰਮ ਕਰਦੀ ਹੈ। ਇਕ ਇੰਟਰਵਿਊ ਦੌਰਾਨ ਸੋਨਮ ਨੇ ਕਿਹਾ ਸੀ ਕਿ ਮਾਂ ਸਾਡੇ ਤਿੰਨਾਂ ਦੇ ਨਾਲ-ਨਾਲ ਪਾਪਾ ਅਨਿਲ ਦੇ ਸ਼ੈਡਿਊਲ ਨੂੰ ਪੂਰੀ ਤਰ੍ਹਾਂ ਹੈਂਡਲ ਕਰਦੀ ਹੈ। ਅਨਿਲ ਕਪੂਰ ਨੇ 19 ਮਈ, 1984 ਨੂੰ ਸੁਨੀਤਾ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਲਵਸਟੋਰੀ ਕਿਸੇ ਰੋਮਾਂਟਿਕ ਫਿਲਮ ਤੋਂ ਘੱਟ ਨਹੀਂ ਹੈ। ਅਨਿਲ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਮੈਂ ਸੰਘਰਸ਼ ਕਰ ਰਿਹਾ ਸੀ ਤਾਂ ਉਸ ਸਮੇਂ ਸੁਨੀਤਾ ਇਕ ਸਫਲ ਮਾਡਲ ਸੀ।

ਉਨ੍ਹਾਂ ਨੂੰ ਦੇਖਣ ਤੋਂ ਬਾਅਦ ਪਹਿਲੀ ਨਜ਼ਰ ਹੀ ਪਿਆਰ ਹੋ ਗਿਆ ਸੀ ਪਰ ਉਨ੍ਹਾਂ ਨਾਲ ਗੱਲ ਕਰਨੀ ਅਤੇ ਮਿਲਣ ਲਈ ਕਾਫੀ ਯਤਨ ਕਰਨੇ ਪਏ ਪਰ ਪ੍ਰੇਸ਼ਾਨੀ ਇਹ ਸੀ ਕਿ ਉਹ ਲੜਕੀ ਨੂੰ ਮਿਲਣ ਦਾ ਨਹੀਂ ਸੋਚ ਰਹੇ ਸਨ, ਕਿਉਂਕਿ ਸੱਚ 'ਚ ਉਨ੍ਹਾਂ ਕੋਲ ਪੈਸੇ ਨਹੀਂ ਸਨ ਕਿ ਉਹ ਕਿਸੇ ਲੜਕੀ ਨੂੰ ਡੇਟ 'ਤੇ ਲਿਜਾ ਸੱਕਣ। ਬਹੁਤ ਘੱਟ ਲੋਕ ਜਾਣਦੇ ਹਨ ਕਿ ਅਨਿਲ ਕਪੂਰ ਦੇ ਸ਼ੁਰੂਆਤੀ ਦਿਨਾਂ ਦਾ ਖਰਚ ਸੁਨੀਤਾ ਚੁੱਕਦੀ ਸੀ ਪਰ ਅੱਜ ਦੋਵੇਂ ਸਫਲ ਵਿਆਹੁਤਾ ਜੀਵਣ ਬਤੀਤ ਕਰ ਰਹੇ ਸਨ।

ਉਨ੍ਹਾਂ ਦੇ ਤਿੰਨ ਬੱਚੇ ਸੋਨਮ ਕਪੂਰ, ਰਿਆ ਕਪੂਰ, ਹਰਸ਼ਵਰਧਨ ਕਪੂਰ ਹਨ। ਅਨਿਲ ਦੀ ਛੋਟੀ ਬੇਟੀ ਰਿਆ ਫੈਸ਼ਨ ਡਿਜ਼ਾਈਨਰ ਹੈ। ਉਸਨੇ ਸੋਨਮ ਨਾਲ ਮਿਲ ਕੇ ਰੇਹਸਨ ਫੈਸ਼ਨ ਬਰਾਂਡ ਲਾਂਚ ਕੀਤਾ ਸੀ। ਸੋਨਮ ਦਾ ਭਰਾ ਹਰਸ਼ਵਰਧਨ ਕਪੂਰ ਫਿਲਮਾਂ 'ਚ ਬਤੌਰ ਆਪਣੀ ਪਾਰੀ ਦੀ ਸ਼ੁਰੂਆਤ ਕਰ ਲਈ ਹੈ।
