FacebookTwitterg+Mail

ਕਈ ਸਾਲਾਂ ਤੋਂ ਸਕ੍ਰੀਨ ਤੋਂ ਗਾਇਬ ਹੈ ਇਹ ਅਭਿਨੇਤਰੀ, ਪਤੀ 'ਤੇ ਲੱਗਾ ਸੀ ਕਰੋੜਾਂ ਦੀ ਹੇਰਾ-ਫੇਰੀ ਦਾ ਦੋਸ਼

anita raj
13 August, 2017 02:40:16 PM

ਮੁੰਬਈ— ਬੀਤੇ ਸਮੇਂ ਦੀ ਅਭਿਨੇਤਰੀ ਅਨੀਤਾ ਰਾਜ ਅੱਜ ਆਪਣਾ 55 ਵਾਂ ਜਨਮਦਿਨ ਮਨਾ ਰਹੀ ਹੈ। ਪਿਛਲੇ 21 ਸਾਲ ਤੋਂ ਸਿਲਵਰ ਸਕ੍ਰੀਨ ਤੋਂ ਗਾਇਬ ਅਨੀਤਾ ਰਾਜ ਨੇ 1986 'ਚ ਫਿਲਮ ਨਿਰਦੇਸ਼ਕ ਸੁਨੀਲ ਹਿੰਗੋਰਾਨੀ ਨਾਲ ਵਿਆਹ ਕਰ ਲਿਆ ਸੀ। ਤੁਹਾਨੂੰ ਇਹ ਦੱਸ ਦੇਈਏ ਕਿ ਅਨੀਤਾ ਦੇ ਪਤੀ 'ਤੇ ਧੋਖਾਧੜੀ ਦਾ ਦੋਸ਼ ਲੱਗ ਚੁੱਕਿਆ ਹੈ। ਇਸ ਸਾਲ 2012 ਦੀ ਗੱਲ ਹੈ।
ਤੁਹਾਨੂੰ ਇਹ ਦੱਸ ਦੇਈਏ ਕਿ ਅਨੀਤਾ ਦੇ ਪਤੀ 'ਤੇ ਮਹਿਲਾ ਨਾਲ ਛੇੜਖਾਨੀ ਅਤੇ ਧਮਕੀ ਦੇਣ ਵਾਲਾ ਦੋਸ਼ ਲੱਗਿਆ ਸੀ। ਪਾਲੀ ਹਿਲ 'ਚ ਨਿਬਾਨਾ ਅਨੈਕਸਟੀ ਬਿਲਡਿੰਗ 'ਚ ਰਹਿਣ ਵਾਲੇ ਲੋਕਾਂ ਨੇ ਸੁਨੀਲ ਖਿਲਾਫ ਥਾਨੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਸੁਨੀਲ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਅਦਾਲਤ ਨੇ ਜਮਾਨਤ 'ਦੇ ਰਿਹਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਨਵੰਬਰ 2011 'ਚ ਨਿਰਦੇਸ਼ਕ ਕਮਾਲ ਅਮਰੋਹੀ ਦੇ ਬੇਟੇ ਤਾਜਦਾਰ ਅਮਰੋਹੀ ਨੇ ਵੀ ਸੁਨੀਲ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਉਸਦੇ 1.7 ਕਰੋੜ ਨਹੀਂ ਵਾਪਸ ਕੀਤੇ ਜੋ ਸੁਨੀਲ ਨੇ ਜੁਹੂ 'ਚ ਰੈਸਟੋਰੈਂਟ ਖੋਲਣ ਲਈ ਲਏ ਸਨ। ਕਮਾਲ ਨੇ ਇਸ ਸੰਬੰਧੀ ਪੁਲਸ 'ਚ ਸ਼ਿਕਾਇਤ ਦਰਜ਼ ਕੀਤੀ ਸੀ।

Punjabi Bollywood Tadka

ਅਨੀਤਾ ਰਾਜ ਨੇ 1981 'ਚ ਆਈ ਫਿਲਮ 'ਪ੍ਰੇਮਗੀਤ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਸੁਨੀਲ ਹਿੰਗੋਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਕਰਿਸ਼ਮਾ ਕੁਦਰਤ ਦਾ ' (1985) 'ਚ ਅਨੀਤਾ ਰਾਜ ਨੇ ਅਭਿਨੇ ਕੀਤਾ ਸੀ। ਫਿਲਮ ਦੀ ਸ਼ੂਟਿੰਗ ਦੌਰਾਨ ਸੁਨੀਲ ਅਤੇ ਅਨੀਤਾ ਦੀ ਨਜਦੀਕੀਆਂ ਵਧਣ ਲੱਗ ਗਈਆਂ ਸਨ। ਦੋਵਾਂ ਦਾ ਅਫੇਅਰ ਕਈ ਸਾਲਾਂ ਤਕ ਚੱਲਿਆ ਅਤੇ ਬਾਅਦ 'ਚ ਦੋਵਾਂ ਨੇ 1986 'ਚ ਵਿਆਹ ਕਰ ਲਿਆ। ਉਨ੍ਹਾਂ 'ਲੈਲਾ' ( 1994), 'ਜਾਨ ਕੀ ਬਾਜੀ' (1985),  'ਪਿਆਰ ਕੀਆ ਹੈ ਪਿਆਰ ਕਰੇਗੇ' (1986) ਵਰਗੀਆਂ ਫਿਲਮਾਂ 'ਚ ਕੰਮ ਚੁੱਕੀ ਹੈ।

Punjabi Bollywood Tadka
ਫਿਲਮਾਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਅਨੀਤਾ ਨੇ 2012 'ਚ ਆਈ ਫਿਲਮ 'ਚਾਰ ਦਿਨ ਕੀ ਚਾਂਦਨੀ' ਨਾਲ ਵਾਪਸੀ ਕੀਤੀ ਸੀ। ਹਾਲਾਕਿ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਫਿਲਮਾਂ ਤੋਂ ਇਲਾਵਾ ਟੀ. ਵੀ. ਸੀਰੀਅਲ '24' (2013), 'ਤੁਮਹਾਰੀ ਪਾਖੀ' (2014), 'ਏਕ ਥਾ ਰਾਜਾ ਏਕ ਥੀ ਰਾਣੀ' (2015) 'ਚ ਨਜ਼ਰ ਆ ਚੁੱਕੀ ਹੈ।


Tags: Bollywood actress Anita Raj Sunil Hingorani Prem Geet Fraud Case ਅਨੀਤਾ ਰਾਜ ਜਨਮਦਿਨ