FacebookTwitterg+Mail

ਰਾਜੇਸ਼ ਖੰਨਾ ਦੀ ਇਸ ਅਦਾਕਾਰਾ ਦਾ ਹੋਇਆ ਦਿਹਾਂਤ

anita sinha
31 May, 2018 02:13:24 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਾਜੇਸ਼ ਖੰਨਾ ਨਾਲ ਫਿਲਮ 'ਰੋਟੀ' 'ਚ ਕੰਮ ਕਰ ਚੁੱਕੀ ਅਦਾਕਾਰਾ ਅਨੀਤਾ ਸਿਨਹਾ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਅਨੀਤਾ ਮੁੰਬਈ ਦੇ ਗੋਰੇਗਾਂਵ 'ਚ ਰਹਿੰਦੀ ਹੈ। ਵੀਰਵਾਰ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅਨੀਤਾ ਦਾ ਮ੍ਰਿਤਕ ਸਰੀਰ ਸਿਧਾਰਥ ਨਗਰ ਦੇ ਹਸਪਤਾਲ 'ਚ ਹੈ। ਦੁਪਹਿਰ ਤੱਕ ਮ੍ਰਿਤਕ ਸਰੀਰ ਨੂੰ ਉਸ ਦੇ ਘਰ ਮੋਤੀਲਾਲ ਨਗਰ ਲਿਆਉਣ ਦੀ ਖਬਰ ਹੈ, ਜਿਥੇ ਉਨ੍ਹਾਂ ਦੇ ਕਰੀਬੀ ਉਨ੍ਹਾਂ ਦੇ ਮ੍ਰਿਤਕ ਸਰੀਰ ਦੇ ਦਰਸ਼ਨ ਕਰ ਸਕਣਗੇ।
Punjabi Bollywood Tadka
ਦੱਸਣਯੋਗ ਹੈ ਕਿ ਅਨੀਤਾ ਸਿਨਹਾ ਨੇ ਵਿਆਹ ਨਹੀਂ ਕਰਵਾਇਆ ਸੀ ਪਰ ਉਨ੍ਹਾਂ ਦਾ ਇਕ ਮੂੰਹ ਬੋਲਿਆ ਬੇਟਾ ਹੈ। ਉਨ੍ਹਾਂ ਦੇ ਪਿਤਾ ਯੂ ਪੀ ਦੇ ਲਖਨਊ ਦੇ ਰਹਿਣ ਵਾਲੇ ਸਨ ਤੇ ਉਹ ਕਿਸ਼ੋਰ ਕੁਮਾਰ ਦੇ ਕਰੀਬੀ ਸਨ। ਦੱਸ ਦੇਈਏ ਕਿ ਅਨੀਤਾ ਦਾ ਵਿਵਾਹ ਕਾਫੀ ਵਧੀਆ ਸੀ। ਉਹ ਅਕਸਰ ਲੋਕਾਂ ਨੂੰ ਮਿਲਦੀ-ਜੁਲਦੀ ਰਹਿੰਦੀ ਸੀ।


Tags: Anita SinhaRotiDeathRajesh KhannaManmohan DesaiSiddharth NagarMata JiKishore Kumar

Edited By

Sunita

Sunita is News Editor at Jagbani.