FacebookTwitterg+Mail

ਰਾਜੇਸ਼ ਖੰਨਾ ਨਾਲ ਇਹ ਅਦਾਕਾਰਾ ਰਹਿ ਚੁੱਕੀ ਹੈ ਲਿਵ-ਇਨ 'ਚ, ਪਾਲੇ ਹਨ 200 ਕੁੱਤੇ

anju mahendru birthday
11 January, 2018 04:24:07 PM

ਮੁੰਬਈ(ਬਿਊਰੋ)— 11 ਜਨਵਰੀ 1946 'ਚ ਜਨਮੀ ਅੰਜੂ ਮਹਿੰਦਰੂ ਨੇ 13 ਸਾਲ ਦੀ ਉਮਰ ਤੋਂ ਹੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਫਿਲਮਾਂ 'ਚ ਤਾਂ ਖਾਸ ਸਫਲਤਾ ਨਹੀਂ ਮਿਲੀ ਪਰ ਰਾਜੇਸ਼ ਖੰਨਾ ਨਾਲ ਉਨ੍ਹਾਂ ਦਾ ਰਿਸ਼ਤਾ ਫਿਲਮੀ ਇੰਡਸਟਰੀ 'ਚ ਹਮੇਸ਼ਾ ਚਰਚਾ 'ਚ ਰਿਹਾ। ਅੰਜੂ ਇਕ ਮਾਡਲ ਸੀ ਤੇ ਅਦਾਕਾਰਾ ਬਣਨਾ ਚਾਹੁੰਦੀ ਸੀ, ਉੱਥੇ ਦੂਜੇ ਪਾਸੇ ਕਈ ਫਿਲਮਾਂ 'ਚ ਉਨ੍ਹਾਂ ਨੂੰ ਸਾਈਡ ਰੋਲ ਕਰਦੇ ਹੋਏ ਵੀ ਦੇਖਿਆ ਗਿਆ ਹੈ।

Punjabi Bollywood Tadka

60 ਦੇ ਦਹਾਕੇ 'ਚ ਜਦੋਂ ਰਾਜੇਸ਼ ਖੰਨਾ ਬਾਲੀਵੁੱਡ 'ਚ ਆਪਣਾ ਨਾਂ ਕਮਾਉਣ ਲਈ ਸਟ੍ਰਗਲ ਕਰ ਰਹੇ ਸਨ, ਉਸ ਦੌਰਾਨ ਅੰਜੂ ਵੀ ਇਕ ਸਟ੍ਰਗਲਰ ਹੁੰਦੀ ਸੀ। ਦੋਹਾਂ ਦੀ ਮੁਲਾਕਾਤ ਹੋਈ ਤਾਂ ਗੱਲ ਲਿਵ-ਇਨ-ਰਿਲੇਸ਼ਨ ਤੱਕ ਪਹੁੰਚ ਗਈ ਸੀ। ਵਿਆਹ ਤੋਂ ਪਹਿਲਾਂ ਦੋਹਾਂ ਨੇ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿਣ ਦਾ ਫੈਸਲਾ ਕੀਤਾ ਸੀ।

Punjabi Bollywood Tadka

ਉੱਥੇ ਜਦੋਂ ਡਿੰਪਲ ਨੇ ਬਾਲੀਵੁੱਡ 'ਚ ਇਕ ਜ਼ਬਰਦਸਤ ਹਿੱਟ ਐਂਟਰੀ ਮਾਰੀ ਤਾਂ ਪਹਿਲੀ ਹੀ ਮੁਲਾਕਾਤ 'ਚ ਰਾਜੇਸ਼ ਉਨ੍ਹਾਂ ਦੇ ਦਿਵਾਨੇ ਹੋ ਗਏ। ਡਿੰਪਲ ਤੇ ਰਾਜੇਸ਼ ਦੀ ਨੇੜਤਾ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ, ਜਿਸ ਕਾਰਨ ਅੰਜੂ ਨੇ ਰਾਜੇਸ਼ ਦਾ ਸਾਥ ਛੱਡ ਦਿੱਤਾ।

Punjabi Bollywood Tadka

ਰਾਜੇਸ਼ ਖੰਨਾ ਦੀ ਜ਼ਿੰਦਗੀ 'ਚ ਅੰਜੂ ਨੇ ਇਕ ਦੋਸਤ ਵਾਂਗ ਹਮੇਸ਼ਾ ਸਾਥ ਦਿੱਤਾ। ਇੱਥੋਂ ਤੱਕ ਕਿ ਜਦੋਂ ਰਾਜੇਸ਼ ਨੇ ਆਖਿਰੀ ਸਾਹ ਲਿਆ ਸੀ ਤਾਂ ਵੀ ਡਿੰਪਲ ਨਾਲ ਅੰਜੂ ਮੌਜੂਦ ਸੀ। ਇਸ ਤੋਂ ਬਾਅਦ ਵੈਟਸਇੰਡੀਜ਼ ਦੇ ਬੈਟਸਮੈਨ ਦਾ ਦਿਲ ਭਾਰਤੀ ਅਦਾਕਾਰਾ ਅੰਜੂ ਮਹੇਂਦਰੂ 'ਤੇ ਆਇਆ ਸੀ।

Punjabi Bollywood Tadka

ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਸਨ ਪਰ ਇਸ ਰਿਸ਼ਤੇ ਨੂੰ ਵੀ ਖਾਸ ਸਫਲਤਾ ਨਾ ਮਿਲ ਸਕੀ। ਇਕ ਇੰਟਰਵਿਊ 'ਚ ਅੰਜੂ ਨੇ ਆਪਣੀ ਲਾਈਫਸਟਾਈਲ 'ਤੇ ਸਵਾਲ ਪੁੱਛੇ ਜਾਣ 'ਤੇ ਦੱਸਿਆ ਕਿ ਉਨ੍ਹਾਂ ਕੋਲ੍ਹ 200 ਗਲੀ ਦੇ ਕੁੱਤੇ ਹਨ, ਜਿਨ੍ਹਾਂ ਨੂੰ ਉਹ ਰੋਜ਼ਾਨਾ ਖਾਣਾ ਖਵਾਉਂਦੀ ਹੈ।

Punjabi Bollywood Tadka

ਅੱਜਕਲ ਉਹ ਅੰਜੂ 'ਰਿਸ਼ਤੋਂ ਕਾ ਚਕਰਵਿਊ' ਸੀਰੀਅਲ 'ਚ ਅਹਿਮ ਕਿਰਦਾਰ ਨਿਭਾ ਰਹੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Anju MahendruBirthdayDimple KapadiaRajesh KhannaGary Sobersਅੰਜੂ ਮਹਿੰਦਰੂਰਾਜੇਸ਼ ਖੰਨਾ

Edited By

Chanda Verma

Chanda Verma is News Editor at Jagbani.