FacebookTwitterg+Mail

ਇਹ ਅਭਿਨੇਤਰੀ 1 ਦਿਨ 'ਚ ਪੀਂਦੀ ਹੈ 40 ਸਿਗਰੇਟਾਂ, ਰਾਜੇਸ਼ ਖੰਨਾ ਨਾਲ ਸੀ ਅਫੇਅਰ

anju mahendru rajesh khanna
16 September, 2017 02:20:26 PM

ਮੁੰਬਈ— ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਕੁਝ ਸਿਤਾਰੇ ਹਮੇਸ਼ਾ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕਦੇ ਆਪਣੇ ਕੰਮ ਨੂੰ ਲੈ ਕੇ ਤਾਂ ਕਦੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ। ਅਜਿਹਾ ਹੀ ਇਕ ਨਾਮ ਹੈ ਅੰਜੂ ਮਹੇਂਦਰੂ ਦਾ। ਅੰਜੂ ਜੋ ਕਰਦੀ ਹੈ, ਉਹ ਸ਼ਰੇਆਮ ਕਰਦੀ ਹੈ।
Punjabi Bollywood Tadka
ਉਹ ਹਮੇਸ਼ਾ ਹੀ ਆਪਣੇ ਰਵੱਈਏ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ ਤੇ ਉਸ ਨੂੰ ਕਦੇ ਇਸ ਦਾ ਪਛਤਾਵਾ ਨਹੀਂ ਹੁੰਦਾ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਰਵੱਈਆ ਨਹੀਂ ਦਿਖਾਓਗੇ ਤਾਂ ਸਾਹਮਣੇ ਵਾਲਾ ਦਿਖਾਏਗਾ।
Punjabi Bollywood Tadka
ਦੱਸਣਯੋਗ ਹੈ ਕਿ ਇਕ ਸਮੇਂ 'ਤੇ ਅੰਜੂ ਦਾ ਨਾਂ ਰਾਜੇਸ਼ ਖੰਨਾ ਨਾਲ ਵੀ ਜੁੜਿਆ ਸੀ ਪਰ ਰਾਜੇਸ਼ ਨੇ ਅੰਜੂ ਨੂੰ ਛੱਡ ਡਿੰਪਲ ਦਾ ਹੱਥ ਫੜ ਲਿਆ ਸੀ। ਅੰਜੂ ਹੁਣ ਛੋਟੇ ਪਰਦੇ 'ਤੇ ਸ਼ੋਅ 'ਰਿਸ਼ਤੋਂ ਕਾ ਚੱਕਰਵਿਊ' 'ਚ ਨਜ਼ਰ ਆ ਰਹੀ ਹੈ।
ਅੰਜੂ ਨੇ ਆਪਣੀ ਖੂਬਸੂਰਤੀ ਦਾ ਰਾਜ਼ ਦੱਸਦਿਆਂ ਕਿਹਾ, 'ਮੇਰੀ ਸਿਹਤ ਦਾ ਰਾਜ਼ ਹੈ 50 ਕੱਪ ਚਾਹ ਦੇ ਨਾਲ 40 ਸਿਗਰੇਟ ਤੇ ਹਰ ਸਵੇਰੇ ਚਾਰ ਵਜੇ ਸੌਣਾ। ਮੈਂ ਸਿਰਫ ਚਾਰ ਘੰਟੇ ਸੌਂਦੀ ਹਾਂ। ਕਈ ਲੋਕ ਮੇਰੇ ਇਸ ਲਾਈਫਸਟਾਈਲ ਤੋਂ ਡਰਦੇ ਵੀ ਹਨ ਤੇ ਹਮੇਸ਼ਾ ਪੁੱਛਦੇ ਹਨ ਕਿ ਇਸ ਨਾਲ ਮੈਨੂੰ ਕੋਈ ਦਿੱਕਤਤ ਨਹੀਂ ਹੁੰਦੀ? ਪਰ ਮੇਰੇ ਨਾਲ ਅਜਿਹਾ ਬਿਲਕੁਲ ਨਹੀਂ ਹੈ। ਮੈਂ ਕਈ ਸਾਲਾਂ ਤੋਂ ਇੰਝ ਹੀ ਜੀਅ ਰਹੀ ਹਾਂ ਪਰ ਫਿਰ ਵੀ ਫਿੱਟ ਹਾਂ। ਸ਼ਾਇਦ ਮੇਰਾ ਡੀ. ਐੱਨ. ਏ. ਕਾਫੀ ਮਜ਼ਬੂਤ ਹੈ। ਬਾਕੀ ਮੈਂ ਜ਼ਿਆਦਾ ਫੂਡੀ ਵੀ ਨਹੀਂ ਹਾਂ, ਹਲਕਾ ਫੁਲਕਾ ਹੀ ਖਾਣਾ ਪਸੰਦ ਹੈ।
Punjabi Bollywood Tadka


Tags: Anju Mahendru Rajesh Khanna Smoking Rishton Ka Chakravyuh