FacebookTwitterg+Mail

ਸਿੰਗਰ ਅੰਕਿਤ ਤਿਵਾਰੀ ਨੇ ਕਰਵਾਈ ਮੰਗਣੀ, ਫੈਨਜ਼ ਨਾਲ ਸਾਂਝੀ ਕੀਤੀ ਤਸਵੀਰ

ankit tiwari got engaged
21 February, 2018 03:50:04 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਆਪਣੇ ਗੀਤ 'ਤੇਰੀ ਗਲੀਆਂ' ਤੇ 'ਸੁਣ ਰਹਾ ਹੈ ਨਾ ਤੂੰ' ਨਾਲ ਪਛਾਣ ਬਣਾਉਣ ਵਾਲੇ ਸਿੰਗਰ ਅੰਕਿਤ ਤਿਵਾਰੀ ਨੇ ਮੰਗਣੀ ਕਰਵਾ ਲਈ ਹੈ। ਅੰਕਿਤ ਨੇ ਮੰਗਣੀ ਤੋਂ ਬਾਅਦ ਆਪਣੇ ਫੈਨਜ਼ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਦੱਸਣਯੋਗ ਹੈ ਕਿ ਅੰਕਿਤ ਨੇ ਪੱਲਵੀ ਸ਼ੁਕਲਾ ਨਾਂ ਦੀ ਲੜਕੀ ਨਾਲ ਮੰਗਣੀ ਕਰਵਾਈ ਹੈ ਤੇ ਦੋਵੇਂ 23 ਫਰਵਰੀ ਨੂੰ ਵਿਆਹ ਕਰਵਾਉਣ ਵਾਲੇ ਹਨ। ਪੱਲਵੀ ਨਾਲ ਤਸਵੀਰ ਸ਼ੇਅਰ ਕਰਦਿਆਂ ਅੰਕਿਤ ਨੇ ਲਿਖਿਆ ਕਿ ਉਹ ਪੂਰੀ ਜ਼ਿੰਦਗੀ ਉਸ ਦਾ ਖਿਆਲ ਰੱਖੇਗਾ ਤੇ ਉਸ ਦੀ ਇੱਜ਼ਤ ਕਰੇਗਾ।
ਸੂਤਰਾਂ ਮੁਤਾਬਕ ਦੋਵਾਂ ਦਾ ਵਿਆਹ ਅੰਕਿਤ ਦੇ ਹੋਮ ਟਾਊਨ ਕਾਨਪੁਰ 'ਚ ਹੋਵੇਗਾ। ਪੱਲਵੀ ਫਿਲਮ ਜਾਂ ਬਾਲੀਵੁੱਡ ਇੰਡਸਟਰੀ ਤੋਂ ਨਹੀਂ ਹੈ, ਸਗੋਂ ਉਹ ਪੇਸ਼ੇ ਤੋਂ ਇਕ ਮਕੈਨੀਕਲ ਇੰਜੀਨੀਅਰ ਹੈ। ਪੱਲਵੀ ਨੂੰ ਅੰਕਿਤ ਦੀ ਦਾਦੀ ਨੇ ਪਸੰਦ ਕੀਤਾ ਸੀ ਤੇ ਇਸ ਵਜ੍ਹਾ ਕਾਰਨ ਦੋਵੇਂ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਅੰਕਿਤ ਦੀ ਦਾਦੀ ਨੂੰ ਪੱਲਵੀ ਇਕ ਨਜ਼ਰ 'ਚ ਪਸੰਦ ਆ ਗਈ ਸੀ ਤੇ ਉਸ ਨੇ ਉਸੇ ਸਮੇਂ ਇਹ ਫੈਸਲਾ ਕਰ ਲਿਆ ਸੀ। ਦਾਦੀ ਨੇ ਪੱਲਵੀ ਨੂੰ ਇਕ ਸਫਰ ਦੌਰਾਨ ਦੇਖਿਆ ਸੀ।

 

A post shared by Ankit Tiwari (@ankittiwari) on

ਜ਼ਿਕਰਯੋਗ ਹੈ ਕਿ ਅੰਕਿਤ ਨੇ ਆਪਣੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਜਿੰਗਲਸ ਬਣਾਉਣ ਨਾਲ ਕੀਤੀ ਸੀ। ਇਸ ਦੇ ਨਾਲ ਉਸ ਨੇ ਕਈ ਸੀਰੀਅਲਜ਼ ਲਈ ਵੀ ਮਿਊਜ਼ਿਕ ਕੰਪੋਜ਼ ਕੀਤਾ। ਇਸ ਤੋਂ ਬਾਅਦ ਉੁਸ ਨੂੰ 2012 'ਚ ਫਿਲਮ 'ਆਸ਼ਿਕੀ 2' ਦਾ ਇਕ ਗੀਤ ਗਾਉਣ ਦਾ ਮੌਕਾ ਮਿਲਿਆ। ਉਸ ਨੇ 'ਸੁਣ ਰਹਾ ਹੈ ਨਾ ਤੂੰ' ਗੀਤ ਗਾਇਆ ਤੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਅੰਕਿਤ ਬਾਲੀਵੁੱਡ ਦੇ ਕਈ ਹਿੱਟ ਗੀਤ ਗਾ ਚੁੱਕੇ ਹਨ। ਅੰਕਿਤ ਨੇ ਫਿਲਮ 'ਏਕ ਵਿਲੇਨ' ਦਾ ਗੀਤ 'ਤੇਰੀ ਗਲੀਆਂ' ਵੀ ਗਾਇਆ ਹੈ।


Tags: Ankit Tiwari Engagement Pallavi Shukla Singer Bollywood Songs

Edited By

Rahul Singh

Rahul Singh is News Editor at Jagbani.