FacebookTwitterg+Mail

Pics: ਬੋਲਡਨੈੱਸ 'ਚ ਕਿਸੇ ਵੀ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ 'ਰਮਨ ਭੱਲਾ' ਦੀ ਹੌਟ ਪਤਨੀ

ankita bhargava
22 July, 2017 12:14:49 PM

ਮੁੰਬਈ— ਸਟਾਰ ਪਲੱਸ ਦੇ ਸੀਰੀਅਲ 'ਯੇ ਹੈ ਮੁਹੱਬਤੇਂ' 'ਚ 'ਰਮਨ ਭੱਲਾ' ਦਾ ਕਿਰਦਾਰ ਨਿਭਾਉਣ ਵਾਲੇ ਕਰਨ ਪਟੇਲ ਦੀ ਪਤਨੀ ਅਤੇ ਅਦਾਕਾਰਾ ਅੰਕਿਤਾ ਭਾਰਗਵ ਅੱਜ-ਕੱਲ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ। ਲੇਟੇਸਟ ਫੋਟੋਸ਼ੂਟ 'ਚ ਹੌਟ ਅਵਤਾਰ 'ਚ ਨਜ਼ਰ ਆਉਣ ਵਾਲੀ ਅੰਕਿਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।Punjabi Bollywood Tadka

ਆਪਣੇ ਫੋਟੋਸ਼ੂਟ ਦੇ ਬਾਰੇ 'ਚ ਗੱਲ ਕਰਦੇ ਹੋਏ ਅੰਕਿਤਾ ਦਾ ਕਹਿਣਾ ਹੈ, ''ਮੈਂ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੁਸ਼ੀ ਦੇ ਦੌਰ ਨੂੰ ਜੀ ਰਹੀ ਹਾਂ, ਇਸ ਲਈ ਮੈਂ ਉਸ ਖੁਸ਼ੀ ਦਾ ਇਜ਼ਹਾਰ ਕਰਨ ਲਈ ਕੁਝ ਵੱਖ ਕਰਨ ਦਾ ਸੋਚਿਆ''।

Punjabi Bollywood Tadka

ਅੰਕਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਫੋਟੋਸ਼ੂਟ ਨੂੰ ਕਰਵਾਉਣ ਲਈ 3 ਹਫਤੇ ਦਾ ਸਮਾਂ ਲੱਗਾ ਅਤੇ ਇਸ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਵੀ ਕਰਨੀ ਪਈ। ਅੰਕਿਤਾ ਨੇ ਕਰਨ ਪਟੇਲ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਉਹ ਬਹੁਤ ਸਹਿਯੋਗੀ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਅੰਕਿਤਾ-ਕਰਨ ਦਾ ਵਿਆਹ 3 ਮਈ 2015 ਨੂੰ ਹੋਇਆ ਸੀ। ਅੰਕਿਤਾ ਨੇ ਟੀ. ਵੀ. ਦੀ ਦੁਨੀਆ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ 'ਮਿਸ ਤੇਂਦੁਲਕਰ' 'ਚ ਪ੍ਰਿਯੰਕਾ' ਦੇ ਕਿਰਦਾਰ ਨਾਲ ਕੀਤਾ ਸੀ। ਅੰਕਿਤਾ ਨੇ 'ਸਜਦਾ ਤੇਰੇ ਪਿਆਰ ਕਾ' ਅਤੇ 'ਏਕ ਨਈਂ ਪਹਿਚਾਣ' ਸੀਰੀਅਲ 'ਚ ਵੀ ਕੰਮ ਕੀਤਾ ਹੈ।

Punjabi Bollywood Tadka

ਸੀਰੀਅਲ  ਤੋਂ ਇਲਾਵਾ ਅੰਕਿਤਾ ਨੇ ਫਿਲਮਾਂ 'ਚ ਵੀ ਵੀ ਹੱਥ ਅਜ਼ਮਾਏ ਹਨ। ਅੰਕਿਤਾ ਨੇ 'ਐਕਸ਼ਨ-ਜੈਕਸ਼ਨ' ਅਤੇ 'ਅਕੀਰਾ' 'ਚ ਕੰਮ ਕੀਤਾ ਹੈ।

Punjabi Bollywood Tadka


Tags: Ankita BhargavaKaran Patel Yeh Hai Mohabatein Tv celebrityਯੇ ਹੈ ਮੁਹੱਬਤੇਂਅੰਕਿਤਾ ਭਾਰਗਵ