FacebookTwitterg+Mail

ਸੁਸ਼ਾਂਤ ਨਾਲ ਬ੍ਰੇਕਅੱਪ ਦੇ 2 ਸਾਲ ਬਾਅਦ ਅੰਕਿਤਾ ਨੇ ਤੋੜੀ ਚੁੱਪੀ

ankita lokhande
17 June, 2018 12:23:16 PM

ਮੁੰਬਈ(ਬਿਊਰੋ)— ਅਭਿਨੇਤਰੀ ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਰਿਸ਼ਤੇ 'ਚ ਦਰਾੜ ਆਏ ਕਈ ਸਾਲ ਹੋ ਗਏ ਹਨ ਪਰ ਦੋਵੇਂ ਕਦੇ ਆਪਣੇ ਰਿਲੇਸ਼ਨ ਨੂੰ ਲੈ ਕੇ ਖੁੱਲ੍ਹ ਕੇ ਨਹੀਂ ਬੋਲੇ ਸਨ। ਅੰਕਿਤਾ 'ਤੇ ਬ੍ਰੇਕਅੱਪ ਦਾ ਅਸਰ ਇਸ ਕਦਰ ਹੋਇਆ ਕਿ ਉਸਨੇ ਅਭਿਨੈ ਤੋਂ ਦੂਰੀ ਬਣਾ ਲਈ ਸੀ ਪਰ ਕਾਫੀ ਸਮੇਂ ਬਾਅਦ ਅੰਕਿਤਾ ਜਲਦ ਹੀ ਫਿਲਮ 'ਮਣਿਕ੍ਰਣਿਕਾ' 'ਚ ਨਜ਼ਰ ਆਉਣ ਵਾਲੀ ਹੈ। ਆਪਣੀ ਫਿਲਮ ਅਤੇ ਰਿਲੇਸ਼ਨ ਬਾਰੇ ਹਾਲ ਹੀ 'ਚ ਅੰਕਿਤਾ ਨੇ ਇੰਟਰਵਿਊ 'ਚ ਦੱਸਿਆ।

ਸੁਸ਼ਾਂਤ ਨਾਲ ਰਿਲੇਸ਼ਨ 'ਤੇ ਅੰਕਿਤਾ ਨੇ ਕਿਹਾ ਕਿ ਹਾਂ ਰਿਸ਼ਤਾ ਟੁੱਟਣ ਦਾ ਅਸਰ ਮੇਰੇ 'ਤੇ ਹੋਇਆ ਹੈ। ਮੈਂ ਆਪਣੇ ਕੰਮ ਤੋਂ ਦੂਰੀ ਬਣਾ ਲਈ ਕਿਉਂਕਿ ਮੈਨੂੰ ਬ੍ਰੇਕ ਦੀ ਜ਼ਰੂਰਤ ਸੀ ਪਰ ਮੈਨੂੰ ਕੰਮ ਤੋਂ ਬ੍ਰੇਕ ਲੈਣ 'ਤੇ ਖੁਸ਼ੀ ਹੋਈ ਕਿਉਂਕਿ ਮੇਰਾ ਪਰਿਵਾਰ, ਮੇਰੇ ਦੋਸਤ ਹਮੇਸ਼ਾ ਮੇਰੇ ਨਾਲ ਹਨ। ਸੁਸ਼ਾਂਤ ਨਾਲ ਟੁੱਟੇ ਰਿਸ਼ਤੇ 'ਤੇ ਅੰਕਿਤਾ ਨੇ ਪਹਿਲੀ ਵਾਰ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਸ਼ਾਂਤ ਨਾਲ ਰਹਿੰਦੇ ਹੋਏ ਮੈਂ ਖੁਦ ਨੂੰ ਪਿਆਰ ਕਰਨਾ ਭੁੱਲ ਗਈ ਸੀ। ਮੈਂ ਖੁਦ ਨੂੰ ਭੁੱਲ ਕੇ ਇਸ ਰਿਸ਼ਤੇ 'ਚ ਜਿਉਣ ਲੱਗ ਪਈ ਸੀ ਪਰ ਹੁਣ ਮੈਨੂੰ ਇਹ ਸਬਕ ਮਿਲ ਗਿਆ ਹੈ ਅਤੇ ਮੈਂ ਖੁਦ ਨੂੰ ਪਿਆਰ ਕਰਨਾ ਸਿੱਖ ਲਿਆ ਹੈ। ਅੰਕਿਤਾ ਨੇ ਕਿਹਾ ਕਿ ਅੱਜ ਮੈਂ ਸਮਝ ਗਈ ਹਾਂ ਕਿ ਕਿੱਥੇ ਕਿਸ ਦੀ ਅਹਿਮੀਅਤ ਹੈ।

ਕੰਗਨਾ ਰਣੌਤ ਨਾਲ ਪਰਦੇ 'ਤੇ ਨਜ਼ਰ ਆਉਣ ਵਾਲੀ ਅੰਕਿਤਾ ਨਵੇਂ ਰਿਸ਼ਤੇ ਦੀ ਤਲਾਸ਼ 'ਚ ਹੈ। ਉਸਨੇ ਕਿਹਾ ਕਿ ਮੈਂ ਪੁਰਾਣੇ ਰਿਸ਼ਤੇ ਚੋਂ ਬਾਹਰ ਆ ਗਈ ਹਾਂ ਅਤੇ ਆਪਣੇ ਪ੍ਰਿੰਸ ਚਾਰਮਿੰਗ ਦਾ ਇੰਤਜ਼ਾਰ ਕਰ ਰਹੀ ਹਾਂ। ਸੂਤਰਾਂ ਮੁਤਾਬਕ ਅੰਕਿਤਾ ਦੀ ਜ਼ਿੰਦਗੀ 'ਚ ਨਵਾਂ ਪਿਆਰ ਆ ਗਿਆ ਹੈ ਅਤੇ ਹੁਣ ਉਹ ਬਿਜ਼ਨੈਸਮੈਨ ਵਿੱਕੀ ਜੈਨ ਨੂੰ ਡੇਟ ਕਰ ਰਹੀ ਹੈ। ਵਿੱਕੀ ਬਾਕਸ ਕ੍ਰਿਕਟ ਲੀਗ ਦੀ ਮੁੰਬਈ ਦੇ ਸਹਿ-ਮਾਲਕ ਹਨ। ਹਾਲਾਂਕਿ ਦੋਹਾਂ ਵਲੋਂ ਆਪਣੇ ਰਿਸ਼ਤੇ ਨੂੰ ਲੈ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ।


Tags: Ankita Lokhande Sushant Singh Rajput Manikarnika Break Up Relationship Bollywood Actress

Edited By

Kapil Kumar

Kapil Kumar is News Editor at Jagbani.