FacebookTwitterg+Mail

ਕਿਤਾਬਾਂ ਪੜ੍ਹਨ ਦੀ ਬੇਹੱਦ ਸ਼ੌਕੀਨ ਹੈ ਅਨਮੋਲ ਗਗਨ ਮਾਨ

anmol gagan maan hobbies
20 May, 2017 08:28:12 PM
ਜਲੰਧਰ— ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਕਿਤਾਬਾਂ ਪੜ੍ਹਨ ਦੀ ਬੇਹੱਦ ਸ਼ੌਕੀਨ ਹੈ। ਉਸ ਨੇ ਕਿਹਾ ਕਿ ਜੇਕਰ ਉਹ ਗਾਇਕਾ ਨਾ ਹੁੰਦੀ ਤਾਂ ਇਕ ਵਧੀਆ ਸਾਇਕਾਲੋਜਿਸਟ ਹੋਣਾ ਸੀ। ਅਨਮੋਲ ਨੂੰ ਪਹਿਲਾਂ ਲੱਗਦਾ ਸੀ ਕਿ ਉਹ ਕਿਸੇ ਵੀ ਇਨਸਾਨ ਨੂੰ ਪੰਜ ਮਿੰਟਾਂ 'ਚ ਪਰਖ ਸਕਦੀ ਹੈ ਪਰ ਫਿਰ ਮਹਿਸੂਸ ਹੋਇਆ ਕਿ ਇਨਸਾਨ ਨੂੰ ਪੜ੍ਹਨਾ ਇੰਨਾ ਸੌਖਾ ਨਹੀਂ।
ਹਾਲਾਂਕਿ ਸਾਕਾਰਾਤਮਕ ਵਿਸ਼ੇ ਵਾਲੀਆਂ ਕਿਤਾਬਾਂ ਪੜ੍ਹਨ ਦੀ ਅਨਮੋਲ ਬੇਹੱਦ ਸ਼ੌਕੀਨ ਹੈ। ਜੇਕਰ ਉਸ ਨੂੰ ਕੋਈ ਸਾਕਾਰਾਤਮਕ ਵਿਚਾਰਾਂ 'ਤੇ ਲੈਕਚਰ ਦੇਣ ਲਈ ਆਖੇਗਾ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਉਸ ਕੰਮ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਅ ਸਕੇਗੀ ਤੇ ਜ਼ਿੰਦਗੀ 'ਚ ਇਹੀ ਸਾਕਾਰਾਤਮਕ ਸੋਚ ਉਸ ਨੂੰ ਅੱਗੇ ਵਧਣ 'ਚ ਮਦਦ ਕਰਦੀ ਹੈ।

Tags: Anmol Gagan Maan Books Hobbies ਅਨਮੋਲ ਗਗਨ ਮਾਨ ਕਿਤਾਬਾਂ ਸ਼ੌਕ