FacebookTwitterg+Mail

ਅੰਨਾ ਦੇ ਜੀਵਨ 'ਤੇ ਬਣ ਰਹੀ ਫਿਲਮ ਦਾ ਪਹਿਲਾ ਪੋਸਟਰ ਹੋਇਆ ਲਾਂਚ

anna hazare biopic film poster release
28 August, 2016 06:48:53 PM
ਮੁੰਬਈ— ਸਮਾਜ ਸੇਵੀ ਅੰਨਾ ਹਜ਼ਾਰੇ ਦੇ ਜੀਵਨ 'ਤੇ ਬਣ ਰਹੀ ਫਿਲਮ 'ਅੰਨਾ ਬਾਬੂਰਾਓ ਹਜ਼ਾਰੇ' ਦਾ ਅਧਿਕਾਰਕ ਪੋਸਟਰ ਲਾਂਚ ਹੋ ਗਿਆ ਹੈ। ਇਸ ਫਿਲਮ ਦੀ ਸ਼ੂਟਿੰਗ ਰਾਲੇਗਣ ਸਿੱਧੀ, ਅੰਨਾ ਦੇ ਪਿੰਡ ਤੋਂ ਸ਼ੁਰੂ ਹੋਈ ਸੀ। ਫਿਲਮ 'ਚ ਅੰਨਾ ਦਾ ਰੋਲ ਸ਼ਸ਼ਾਂਕ ਉਦਾਪੁਰਕਰ ਨਿਭਾਅ ਰਹੇ ਹਨ।
ਫਿਲਮ 'ਚ ਕਾਜੋਲ ਦੀ ਛੋਟੀ ਭੈਣ ਤਨਿਸ਼ਾ ਮੁਖਰਜੀ ਇਕ ਪੱਤਰਕਾਰ ਦੇ ਤੌਰ 'ਤੇ ਦਿਖਾਈ ਦੇਵੇਗੀ। ਇਸ ਪੋਸਟਰ 'ਚ ਅੰਨਾ ਆਪਣੇ ਸਮਰਥਕਾਂ ਨੂੰ ਹੱਥ ਹਿਲਾਉਂਦੇ ਦਿਖਾਈ ਦੇ ਰਹੇ ਹਨ। ਹਜ਼ਾਰੇ ਨੇ ਪੋਸਟਰ ਜਾਰੀ ਕਰਦਿਆਂ ਲਿਖਿਆ, '25 ਸਾਲ ਦੀ ਉਮਰ 'ਚ ਮੈਂ ਆਪਣੇ ਦੇਸ਼ ਦੀ ਸੇਵਾ ਆਖਰੀ ਸਾਹ ਤਕ ਕਰਨ ਦਾ ਫੈਸਲਾ ਕੀਤਾ। ਅੱਜ ਮੇਰੀ ਉਮਰ 79 ਸਾਲ ਹੈ ਪਰ ਮੇਰਾ ਦ੍ਰਿੜ੍ਹ ਸੰਕਲਪ ਪਹਿਲਾਂ ਵਰਗਾ ਹੀ ਹੈ। ਕੁਝ ਵੀ ਅਸੰਭਵ ਨਹੀਂ ਹੈ।'
ਅੰਨਾ ਨੇ ਕਿਹਾ, 'ਇਸ ਸਮਾਜ ਤੇ ਦੇਸ਼ ਲਈ ਕਿਸੇ ਨਾ ਕਿਸੇ ਨੂੰ ਆਪਣੇ ਜੀਵਨ ਦਾ ਬਲਿਦਾਨ ਦੇਣਾ ਹੁੰਦਾ ਹੈ। ਮੈਂ ਵਿਆਹ ਨਾ ਕਰਨ ਤੇ ਸਮਾਜ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਇਕ ਤਰ੍ਹਾਂ ਨਾਲ ਮੇਰਾ ਪਰਿਵਾਰ ਨਹੀਂ ਹੈ ਪਰ ਕਈ ਸਾਰੇ ਲੋਕ ਮੇਰੇ ਨਾਲ ਹਨ ਤੇ ਇਹੀ ਮੇਰਾ ਪਰਿਵਾਰ ਹੈ।'
ਹਜ਼ਾਰੇ ਨੇ ਕਿਹਾ ਕਿ ਇਸ ਫਿਲਮ 'ਚ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਤੋਂ ਇਲਾਵਾ ਉਨ੍ਹਾਂ ਦੀ ਬਚਪਨ ਦੀਆਂ ਕਈ ਘਟਨਾਵਾਂ ਹਨ, ਜਿਨ੍ਹਾਂ ਬਾਰੇ ਲੋਕ ਨਹੀਂ ਜਾਣਦੇ। ਇਸ ਫਿਲਮ'ਚ ਗੋਵਿੰਦ ਨਾਮਦੇਵ, ਸ਼ਰਤ ਸਕਸੇਨਾ ਤੇ ਕਿਸ਼ੋਰ ਕਦਮ ਵੀ ਹਨ।

Tags: ਅੰਨਾ ਹਜ਼ਾਰੇ ਫਿਲਮ ਪੋਸਟਰ Anna Hazare Film Poster