FacebookTwitterg+Mail

ਪਹਿਲੀ ਵਾਰ ਕਿਸੇ ਟੀ. ਵੀ. ਸ਼ੋਅ 'ਚ ਨਜ਼ਰ ਆਉਣਗੇ ਅੰਨਾ ਹਜ਼ਾਰੇ, ਤਸਵੀਰਾਂ ਹੋ ਰਹੀਆਂ ਨੇ ਵਾਇਰਲ

    1/11
24 September, 2016 05:53:50 PM
ਮੁੰਬਈ— ਗਾਂਧੀਵਾਦੀ ਤੇ ਸੋਸ਼ਲ ਵਰਕਰ ਕਿਸਨ ਬਾਬੂਰਾਓ ਹਜ਼ਾਰੇ ਉਰਫ ਅੰਨਾ ਹਜ਼ਾਰੇ ਆਪਣੀ ਜ਼ਿੰਦਗੀ 'ਤੇ ਆਧਾਰਿਤ ਆਉਣ ਵਾਲੀ ਫਿਲਮ 'ਅੰਨਾ : ਕਿਸਨ ਬਾਬੂਰਾਓ ਹਜ਼ਾਰੇ' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਪ੍ਰਸਿੱਧ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਅੰਨਾ ਹਜ਼ਾਰੇ ਪਹਿਲੀ ਵਾਰ ਕਿਸੇ ਟੀ. ਵੀ. ਸ਼ੋਅ ਦਾ ਹਿੱਸਾ ਬਣਨਗੇ। ਉਹ ਆਪਣੀ ਬਾਇਓਪਿਕ ਦੀ ਪ੍ਰਮੋਸ਼ਨ ਕਰਨ ਲਈ ਆ ਰਹੇ ਹਨ। 'ਅੰਨਾ : ਕਿਸਨ ਬਾਬੂਰਾਓ ਹਜ਼ਾਰੇ' 130 ਮਿੰਟ ਲੰਮੀ ਹਿੰਦੀ ਫਿਲਮ ਹੈ, ਜੋ ਇਕ ਸਾਲ ਤੋਂ ਵਧ ਸਮੇਂ ਤਕ ਅੰਨਾ ਦੇ ਜੱਦੀ ਪਿੰਡ ਰਾਲੇਗਣ ਸਿੱਧੀ, ਅਹਿਮਦਨਗਰ (ਮਹਾਰਾਸ਼ਟਰ), ਮੁੰਬਈ, ਨਵੀਂ ਦਿੱਲੀ, ਜੰਮੂ ਤੇ ਕਸ਼ਮੀਰ, ਲੱਦਾਖ ਤੇ ਰਾਜਸਥਾਨ 'ਚ ਫਿਲਮਾਈ ਗਈ ਹੈ।
ਫਿਲਮ ਦਾ ਨਿਰਮਾਣ ਰਾਈਜ਼ ਪਿਕਚਰਸ ਪ੍ਰਾਈਵੇਟ ਲਿਮਟਿਡ ਤੇ ਨਿਰਦੇਸ਼ਨ ਸ਼ਸ਼ਾਂਕ ਉਦਾਪੁਰਕਰ ਨੇ ਕੀਤਾ ਹੈ। ਪਹਿਲੀ ਵਾਰ ਨਿਰਦੇਸ਼ਨ ਕਰ ਰਹੇ ਸ਼ਸ਼ਾਂਕ ਮਰਾਠੀ ਫਿਲਮਾਂ ਦੇ ਮੰਨੇ-ਪ੍ਰਮੰਨੇ ਅਭਿਨੇਤਾ ਹਨ। ਉਨ੍ਹਾਂ ਨੇ ਫਿਲਮ 'ਚ ਅੰਨਾ ਹਜ਼ਾਰੇ ਦਾ ਕਿਰਦਾਰ ਨਿਭਾਉਣ ਦੇ ਨਾਲ ਹੀ ਫਿਲਮ ਦੇ ਡਾਇਲਾਗ ਤੇ ਸਕ੍ਰਿਪਟ ਵੀ ਲਿਖੀ ਹੈ। ਸ਼ਸ਼ਾਂਕ ਤੋਂ ਇਲਾਵਾ ਫਿਲਮ 'ਚ ਅਭਿਨੇਤਰੀ ਤਨਿਸ਼ਾ ਮੁਖਰਜੀ ਵੀ ਹੈ, ਜੋ ਇਕ ਪੱਤਰਕਾਰ ਦੇ ਰੂਪ 'ਚ ਹਜ਼ਾਰੇ ਦੀ ਸਮਾਜਿਕ-ਰਾਜਨੀਤਕ ਜ਼ਿੰਦਗੀ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਰਿਕਾਰਡ ਕਰਦੀ ਹੈ। ਇਸ ਹਿੰਦੀ ਬਾਇਓਪਿਕ 'ਚ ਤਿੰਨ ਗੀਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Tags: ਅੰਨਾ ਹਜ਼ਾਰੇ ਕਪਿਲ ਸ਼ਰਮਾ Anna Hazare Kapil Sharma