FacebookTwitterg+Mail

ਅੰਨਾ ਹਜ਼ਾਰੇ ਨੇ ਕੀਤੀ ਕਪਿਲ ਦੀ ਤਾਰੀਫ, ਕਿਹਾ- 'ਅਸੀਂ ਦੋਵੇਂ ਇਕੋ ਉਦੇਸ਼ ਨਾਲ ਕਰ ਰਹੇ ਹਾਂ ਕੰਮ'

anna hazare kapil sharma
28 September, 2016 05:08:32 PM
ਮੁੰਬਈ— ਪ੍ਰਸਿੱਧ ਗਾਂਧੀਵਾਦੀ-ਸੋਸ਼ਲ ਵਰਕਰ ਕਿਸਨ ਬਾਬੂਰਾਓ ਹਜ਼ਾਰੇ ਉਰਫ ਅੰਨਾ ਹਜ਼ਾਰੇ ਨੇ ਕਾਮੇਡੀਅਨ-ਅਭਿਨੇਤਾ ਕਪਿਲ ਸ਼ਰਮਾ ਦੀ ਤਾਰੀਫ ਕੀਤੀ ਹੈ। ਅੰਨਾ ਆਪਣੀ ਆਉਣ ਵਾਲੀ ਬਾਇਓਪਿਕ 'ਅੰਨਾ : ਕਿਸਨ ਬਾਬੂਰਾਓ ਹਜ਼ਾਰੇ' ਦਾ ਪ੍ਰਚਾਰ ਕਰਨ ਲਈ ਪਰਸਿੱਧ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਬਣਨ ਜਾ ਰਹੇ ਹਨ।
ਸੈੱਟ ਤੋਂ ਇਕ ਸੂਤਰ ਨੇ ਕਿਹਾ, 'ਅੰਨਾ ਨੇ ਨਾ ਸਿਰਫ ਚੰਗੀਆਂ ਗੱਲਾਂ ਕੀਤੀਆਂ, ਸਗੋਂ ਲੋਕਾਂ ਨੂੰ ਸੋਸ਼ਲ ਵਰਕਰ ਬਣਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਆਪਣੇ ਮਜ਼ਾਕੀਆ ਅੰਦਾਜ਼ 'ਚ ਕਪਿਲ ਦੇ ਮਜ਼ਾਕ ਦਾ ਜਵਾਬ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਖੁਸ਼ੀ ਵੰਡਣਾ ਚਾਹੁੰਦੇ ਹਨ, ਜੋ ਇਸ ਸ਼ੋਅ ਦਾ ਵੀ ਉਦੇਸ਼ ਹੈ।'
ਸੂਤਰ ਨੇ ਦੱਸਿਆ ਕਿ ਮਸਤੀ ਤੇ ਮਜ਼ਾਕ ਵਿਚਾਲੇ ਅੰਨਾ ਨੇ ਕਪਿਲ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਤੇ ਕਪਿਲ ਇਕੋ ਉਦੇਸ਼ ਨਾਲ ਕੰਮ ਕਰ ਰਹੇ ਹਨ, ਲੋਕਾਂ ਨੂੰ ਖੁਸ਼ ਰੱਖਣਾ। ਇਸ ਐਪੀਸੋਡ ਦਾ ਪ੍ਰਸਾਰਣ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਸ਼ਨੀਵਾਰ ਨੂੰ ਹੋਵੇਗਾ।

Tags: ਅੰਨਾ ਹਜ਼ਾਰੇ ਕਪਿਲ ਸ਼ਰਮਾ Anna Hazare Kapil Sharma