FacebookTwitterg+Mail

B'day Spl : 'ਜੌਲੀ ਐੱਲ. ਐੱਲ. ਬੀ 2' ਦੇ ਇਸ ਅਭਿਨੇਤਾ ਦਾ ਦੇਖੋ ਸ਼ਾਨਦਾਰ ਘਰ, ਖੁਸ਼ੀ 'ਚ ਕਰਦੇ ਨੇ ਅਜਿਹੇ ਕੰਮ

    1/13
20 February, 2017 04:41:41 PM
ਮੁੰਬਈ— 20 ਫਰਵਰੀ 1956 ਨੂੰ ਭੋਪਾਲ 'ਚ ਜਨਮ ਲੈਣ ਵਾਲੇ ਅਨੂ ਕਪੂਰ ਅੱਜ 61 ਸਾਲ ਦੇ ਹੋ ਸਏ ਹਨ। ਅਨੂ ਨੇ ਸਾਲ 1983 'ਚ ਫਿਲਮ 'ਮੰਡੀ' ਨਾਲ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਜਦੋਂਕਿ ਅਨੂ ਨੂੰ ਪ੍ਰਸਿੱਧੀ ਟੀ. ਵੀ. ਸ਼ੋਅ ਨਾਲ ਮਿਲੀ ਸੀ, ਜਿਸ ਨੂੰ ਉਨ੍ਹਾਂ ਨੇ ਆਪ ਹੋਸਟ ਕੀਤਾ ਸੀ। ਅਨੂ ਨੇ ਹੁਣ ਤੱਕ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਜੌਲੀ ਐੱਲ. ਐੱਲ. ਬੀ 2' ਰਿਲੀਜ਼ ਹੋਈ ਹੈ, ਜਿਸ 'ਚ ਅਨੂ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਅਨੂ ਅੰਧੇਰੀ ਸੀਮਾ ਸੋਮਾਇਟੀ 'ਚ ਰਹਿੰਦੇ ਹਨ। ਅਨੂ ਕਪੂਰ ਅਤੇ ਉਨ੍ਹਾਂ ਦੀ ਪਤਨੀ ਅਨੁਪਮਾ ਕਪੂਰ ਘਰ ਨਾਲ ਇਮੋਸ਼ਨਲੀ ਜੁੜੇ ਹਨ। ਅਨੂ ਨੇ ਦੱਸਿਆ ਹੈ ਕਿ, 'ਸਾਡਾ ਘਰ ਧਰਤੀ 'ਤੇ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਸਾਡੇ ਘਰ ਜਿਵੇਂ ਦਾ ਵੀ ਹੈ, ਸਾਨੂੰ ਉਸ 'ਚ ਰਹਿਣਾ ਹੀ ਪਸੰਦ ਹੈ।'
ਅਨੂ ਕਪੂਰ ਨੂੰ ਘਰ ਦੀ ਰਸੋਈ ਨਾਲ ਹੈ ਖਾਸ ਲਗਾਅ...
ਅਨੂ ਕਪੂਰ ਨੂੰ ਆਪਣੇ ਘਰ ਦੀ ਰਸੋਈ ਨਾਲ ਕਾਫੀ ਲਗਾਅ ਹੈ। ਅਨੂ ਕਪੂਰ ਦੀ ਪਤਨੀ ਅਨੁਪਮਾ ਨੇ ਦੱਸਿਆ ਹੈ, 'ਜਦੋਂ ਵੀ ਇਹ ਚੰਗੇ ਮੂਡ 'ਚ ਹੁੰਦੇ ਹਨ ਤਾਂ ਰਸੋਈ 'ਚ ਜਾ ਕੇ ਦਾਲ ਬਣਾਉਂਦੇ ਹਨ। ਇੰਨ੍ਹਾਂ ਹੀ ਨਹੀਂ ਜਦੋਂ ਉਨ੍ਹਾਂ ਦੇ ਹੱਥ 'ਚ ਵਾਇਨ ਹੁੰਦੀ ਹੈ ਤਾਂ ਉਸ ਸਮੇਂ ਉਨ੍ਹਾਂ ਨੂੰ ਰਸੋਈ ਨਾਲ ਹੋਰ ਵੀ ਖਾਸ ਲਗਾਅ ਹ ਜਾਂਦਾ ਹੈ।' ਅਨੂ ਨੇ ਦੱਸਿਆ, 'ਮੈਂ ਰੋਟੀਆਂ ਵੀ ਬਣਾ ਲੈਂਦਾ ਹਾਂ ਅਤੇ ਮੈਨੂੰ 3-4 ਤਰ੍ਹਾਂ ਦੇ ਪਰਾਠੇ ਵੀ ਬਣਾਉਣੇ ਅਉਂਦੇ ਹਨ।
ਭਗਵਾਨ ਸ਼ਿਵਜੀ ਨਾਲ ਹੈ ਖਾਸ ਲਗਾਅ...
ਅਨੂ ਕਪੂਰ ਦੇ ਘਰ 'ਚ ਵੜਦੇ ਹੀ ਸਭ ਤੋਂ ਪਹਿਲਾਂ ਲਕਸ਼ੀ ਅਤੇ ਸ਼ਿਵਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਅਨੂ ਨੇ ਦੱਸਿਆ, 'ਇਹ ਜਗ੍ਹਾ ਮੰਦਿਰ ਲਈ ਰਿਜਰਵ ਹੈ, ਜਿਸ 'ਤੇ ਮੈਂ ਭਗਵਾਨ ਸ਼ੰਕਰ ਦੀ ਤਸਵੀਰ ਬਣਾਉਣਾ ਚਾਹੁੰਦਾ ਹਾਂ।'
ਮੇਡੀਟੇਸ਼ਨ ਅਤੇ ਪਤਨੀ ਲਈ ਰਿਜਰਵ ਹੈ ਬਾਲਕਨੀ...
ਅਨੂ ਕਪੂਰ ਨੇ ਆਪਣੇ ਘਰ ਦੀ ਬਾਲਕਨੀ ਨੂੰ ਖਾਸ ਮੇਡੀਟੇਸ਼ਨ ਲਈ ਫਿਕਸ ਕੀਤਾ ਹੈ। ਉਹ ਆਪਣੀ ਸਵੇਰ ਦੀ ਚਾਹ ਉਥੇ ਹੀ ਪੀਂਦੇ ਹਨ। ਅਨੂ ਲਈ ਘਰ ਦੀ ਬਾਲਕਨੀ ਕਾਫੀ ਸਪੈਸ਼ਲ ਹੈ। ਉਹ ਰੋਜ਼ਾਨਾ ਦੇ ਈਵੇਂਟ, ਪਰਿਵਾਰਿਕ ਫੰਕਸ਼ਨ ਦੀ ਸਲਾਹ ਕਰਦੇ ਹਨ ਅਤੇ ਸ਼ਾਮ ਨੂੰ ਆਪਣੇ ਗਲਾਸ ਨੂੰ ਲੈ ਕੇ ਸਮਾਂ ਬਤੀਤ ਕਰਦੇ ਹਨ।
ਅਨੂ ਨੂੰ ਇਨ੍ਹਾਂ ਚੀਜਾਂ ਦਾ ਹੈ ਸ਼ੌਕ...
ਅਨੂ ਦੀ ਪਤਨੀ ਅਨੁਪਮਾ ਦੇ ਕੋਲ ਬੈਗ ਦਾ ਕਾਫੀ ਵੱਡਾ ਕਲੈਕਸ਼ਨ ਹੈ। ਉਨ੍ਹਾਂ ਨੇ ਬੈਗਸ ਇੱਕਠੇ ਕਰਨੇ ਕਾਫੀ ਪਸੰਦ ਹਨ। ਉਨ੍ਹਾਂ ਦੇ ਇਸ ਸ਼ੌਕ ਦੀ ਅਨੂ ਕਾਫੀ ਤਾਰੀਫ ਕਰਦੇ ਹਨ। ਅਨੂ ਕਪੂਰ ਨੂੰ ਬੈਗ ਇੱਕਠੇ ਕਰਨ ਦਾ ਸ਼ੌਕ ਨਹੀਂ ਹੈ ਪਰ ਉਨ੍ਹਾਂ ਨੂੰ ਪ੍ਰਫਿਊਮ ਦਾ ਕਾਫੀ ਸ਼ੌਕ ਹੈ।

Tags: Annu Kapoorbirthday Jolly LLB 2MandiAnupama Kapoorਅਨੂ ਕਪੂਰਜੌਲੀ ਐੱਲ ਐੱਲ ਬੀ 2