FacebookTwitterg+Mail

ਭਿਆਨਕ ਹਾਦਸੇ ਨੇ ਲਾਇਆ ਸੀ ਅਦਾਕਾਰਾ ਦੀ ਖੂਬਸੂਰਤੀ ਨੂੰ ਗ੍ਰਹਿਣ, ਹੁਣ ਦਿਖਦੀ ਹੈ ਅਜਿਹੀ

anu aggarwal s birthday
11 January, 2018 04:22:25 PM

ਮੁੰਬਈ(ਬਿਊਰੋ)— 'ਆਸ਼ਿਕੀ' ਫਿਲਮ ਨਾਲ ਮਸ਼ਹੂਰ ਹੋਈ ਅਦਾਕਾਰਾ ਅਨੂ ਅਗਰਵਾਲ ਦਾ ਚਿਹਰਾ ਹੁਣ ਕਾਫੀ ਬਦਲ ਗਿਆ ਹੈ। ਗਲੈਮਰਸ ਲੁੱਕ 'ਚ ਨਜ਼ਰ ਆਉਣ ਵਾਲੀ ਅਨੂ ਅਗਰਵਾਲ ਦਾ ਜਨਮ 11 ਜਨਵਰੀ 1969 'ਚ ਹੋਇਆ ਸੀ। ਅਨੂ ਜਦੋਂ ਦਿੱਲੀ ਯੂਨੀਵਰਸਿਟੀ 'ਚ ਸਮਾਜ ਸ਼ਾਸਤਰ ਦੀ ਪੜ੍ਹਾਈ ਕਰ ਰਹੀ ਸੀ ਤਾਂ ਉਸ ਸਮੇਂ ਮਹੇਸ਼ ਭੱਟ ਨੇ ਉਨ੍ਹਾਂ ਨੂੰ 'ਆਸ਼ਿਕੀ' 'ਚ ਬ੍ਰੇਕ ਦਿੱਤਾ ਸੀ, ਜਿਸ ਤੋਂ ਬਾਅਦ ਅਨੂ ਨੇ 'ਗਜ਼ਬ ਤਮਾਸ਼ਾ', 'ਖਲਨਾਇਕਾ', 'ਕਿੰਗ ਅੰਕਲ', 'ਕੰਨਿਆਦਾਨ' ਤੇ 'ਰਿਟਰਨ ਟੂ ਜਵੈਲ ਥੀਫ' 'ਚ ਕੰਮ ਕੀਤਾ ਪਰ ਇਹ ਫਿਲਮਾਂ ਫਲਾਪ ਰਹੀਆਂ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਾਰੀ ਸੰਪਤੀ ਦਾਨ 'ਚ ਦੇ ਕੇ ਸੰਨਿਆਸ ਦਾ ਮਾਰਗ ਅਪਨਾ ਲਿਆ। ਰਾਤੋਂ-ਰਾਤ ਸਟਾਰ ਬਣੀ ਅਨੂ ਅਗਰਵਾਲ ਕਾਫੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰ ਰਹੀ ਹੈ। ਫਿਲਮਾਂ ਛੱਡਣ ਤੋਂ ਬਾਅਦ ਅਨੂ ਅਗਰਵਾਲ ਬਹੁਤ ਸਿੰਪਲ ਜੀਵਨ ਬਤੀਤ ਕਰਦੀ ਦਿਖੀ ਸੀ।

Punjabi Bollywood Tadka

ਉਨ੍ਹਾਂ ਦਾ ਲੁੱਕ ਸਟਾਈਲ ਸਭ ਇੰਨਾ ਬਦਲ ਚੁੱਕਾ ਹੈ ਕਿ ਉਨ੍ਹਾਂ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਅਸਲ 'ਚ ਇਕ ਹਾਦਸੇ ਨੇ ਉਨ੍ਹਾਂ ਦੀ ਜ਼ਿੰਦਗੀ ਅਜਿਹੀ ਬਦਲੀ ਕਿ ਉਹ ਫਿਲਮ ਇੰਡਸਟਰੀ ਤੋਂ ਗੁੰਮਨਾਮ ਹੋ ਗਈ ਤੇ ਲੋਕਾਂ ਨੇ ਵੀ ਉਨ੍ਹਾਂ ਦੀ ਖੋਜ-ਖਬਰ ਲੈਣੀ ਬੰਦ ਕਰ ਦਿੱਤੀ।

Punjabi Bollywood Tadka

ਇੱਥੇ ਇਹ ਦੱਸਣਯੋਗ ਹੈ ਕਿ 1999 'ਚ ਅਨੂ ਅਗਰਵਾਲ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਯਾਦਦਾਸ਼ਤ ਚਲੀ ਗਈ ਤੇ ਉਹ 29 ਦਿਨਾਂ ਤੱਕ ਕੋਮਾ 'ਚ ਰਹੀ।

Punjabi Bollywood Tadka

ਅਨੂ ਅਗਰਵਾਲ ਨੇ ਆਪਣੀ ਆਤਮ-ਕਥਾ An 'Anusual' Memoir of a girl, who came back from the death 'ਚ ਸ਼ੇਅਰ ਕੀਤੀ ਸੀ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਪੜਾਅ ਸੀ, ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਤੇ ਕਿਸ ਹਾਲਤ 'ਚ ਰਹਿ ਰਹੀ ਹੈ।

Punjabi Bollywood Tadka

ਫਿਰ ਇਕ ਦਿਨ ਪਤਾ ਲੱਗਾ ਕਿ ਅਨੂ ਅਗਰਵਾਲ ਸਟਾਰਡਮ ਤੇ ਫਿਲਮੀ ਦੁਨੀਆ ਤੋਂ ਕਾਫੀ ਦੂਰ ਬਿਹਾਰ ਦੇ ਮੁੰਗੇਰ ਇਲਾਕੇ 'ਚ ਆਪਣੀ ਜ਼ਿੰਦਗੀ ਬਿਤਾ ਰਹੀ ਹੈ।


Tags: Anu Aggarwal BirthdayMahesh BhattAashiquiKing UncleAccident

Edited By

Chanda Verma

Chanda Verma is News Editor at Jagbani.