FacebookTwitterg+Mail

ਭ੍ਰਿਸ਼ਟਾਚਾਰ ਨਾਲ ਜੁੜਿਆ ਮਾਮਲਾ, ਟੀ. ਵੀ. ਅਭਿਨੇਤਾ ਅਨੁਜ ਸਕਸੈਨਾ ਨੇ ਕੀਤਾ ਆਤਮਸਮਰਪਣ

anuj saxena
17 February, 2017 09:30:41 AM
ਨਵੀਂ ਦਿੱਲੀ— ਟੀ. ਵੀ. ਅਭਿਨੇਤਾ ਅਨੁਜ ਸਕਸੈਨਾ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇਸ ਮਾਮਲੇ 'ਚ ਸਹਿ ਮੁਲਜ਼ਮ ਅਤੇ ਸੀਨੀਅਰ ਨੌਕਰਸ਼ਾਹ ਬੀ. ਕੇ. ਬਾਂਸਲ, ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੇ ਪਿਛਲੇ ਸਾਲ ਖੁਦਕੁਸ਼ੀ ਕਰ ਲਈ ਸੀ। ਦਿੱਲੀ ਹਾਈਕੋਰਟ ਨੇ ਸਕਸੈਨਾ ਨੂੰ 17 ਫਰਵਰੀ ਤਕ ਆਤਮਸਮਰਪਣ ਕਰਨ ਲਈ ਕਿਹਾ ਸੀ। ਜਿਸ ਮਗਰੋਂ ਅੱਜ ਉਹ ਵਿਸ਼ੇਸ਼ ਜੱਜ ਗੁਰਦੀਪ ਸਿੰਘ ਦੇ ਸਾਹਮਣੇ ਪੇਸ਼ ਹੋਏ। ਇਸ ਮਾਮਲੇ 'ਚ ਸੀ. ਬੀ. ਆਈ. ਨੇ ਦੋਸ਼ ਲਗਾਇਆ ਸੀ ਕਿ ਸਕਸੈਨਾ ਨੇ ਆਪਣੀ ਕੰਪਨੀ ਨਾਲ ਜੁੜੇ ਫਾਇਦਿਆਂ ਲਈ ਬਾਂਸਲ ਨੂੰ ਰਿਸ਼ਵਤ ਦੇਣ 'ਚ ਪ੍ਰਤੱਖ ਭੂਮਿਕਾ ਨਿਭਾਈ।

Tags: Anuj Saxenacorruption caseJudge Gurdeep SinghBansalਅਨੁਜ ਸਕਸੈਨਾਭ੍ਰਿਸ਼ਟਾਚਾਰ ਮਾਮਲੇ