FacebookTwitterg+Mail

ਅਨੁਪਮ ਖੇਰ ਦੀ 'ਦਿ ਬਿੱਗ ਸਟਿੱਕ' ਨੂੰ ਸੰਡਾਂਸ 'ਚ ਮਿਲੇ 1 ਕਰੋੜ 20 ਲੱਖ ਡਾਲਰ

anupam kher
24 January, 2017 10:20:41 AM
ਲਾਸ ਏਂਜਲਸ—ਬਾਲੀਵੁੱਡ ਦੇ ਨਾਮੀ ਅਦਾਕਾਰ ਅਨੁਪਮ ਖੇਰ ਨਾਲ ਕੁਮੈਲ ਨਨਜਿਆਨੀ, ਜੋਏ ਕਜਾਨ ਅਤੇ ਰੇ ਰੋਮਾਨੋ ਅਭਿਨੀਤ ਫਿਲਮ 'ਦਿ ਬਿੱਗ ਸਟਿੱਕ' ਦੇ ਅਮਰੀਕੀ ਅਧਿਕਾਰ ਅਮੇਜਨ ਸਟੂਡੀਓ ਨੇ ਇਕ ਕਰੋੜ 20 ਲੱਖ ਡਾਲਰ ਵਿਚ ਖਰੀਦ ਲਏ ਹਨ।
ਹਾਲੀਵੁੱਡ ਰਿਪੋਰਟਰ ਮੁਤਾਬਕ ਸੰਡਾਂਸ ਫਿਲਮ ਉਤਸਵ ਵਿਚ ਦਿਖਾਈ ਜਾਣ ਵਾਲੀ ਇਹ ਪਹਿਲੀ ਵੱਡੀ ਕਾਮੇਡੀ ਫਿਲਮ ਹੈ। ਇਸ ਫਿਲਮ ਦਾ ਸਮਾਰੋਹ ਦੇ ਪ੍ਰੀਮੀਅਰ ਸੈਕਸ਼ਨ ਵਿਚ ਵਰਲਡ ਪ੍ਰੀਮੀਅਰ ਕੀਤਾ ਗਿਆ। ਫਿਲਮ ਦੀ ਕਹਾਣੀ ਲੇਖਿਕਾ ਐਮਿਲੀ ਵੀ. ਗੋਰਡਨ ਦੇ ਜੀਵਨ ਦੇ ਅਸਲੀ ਰੋਮਾਂਸ 'ਤੇ ਆਧਾਰਿਤ ਹੈ।

Tags: ਅਨੁਪਮ ਖੇਰ ਜੋਏ ਕਜਾਨਦਿ ਬਿੱਗ ਸਟਿੱਕ Anupam Kher Zoe KazanThe Big Stick