FacebookTwitterg+Mail

ਅਨੁਪਮ ਖੇਰ ਨੇ ਸ਼ਿਮਲਾ 'ਚ ਘਰ ਖਰੀਦ ਕੇ ਮਾਂ ਨੂੰ ਤੋਹਫੇ ਵਜੋਂ ਦਿੱਤਾ

anupam kher
27 March, 2017 03:48:59 PM
ਸ਼ਿਮਲਾ — ਹਿਮਾਚਲ ਪ੍ਰਦੇਸ਼ 'ਚ ਜੰਮੇ ਪਲੇ ਬਹੁਤ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਸ਼ਿਮਲਾ 'ਚ ਇਕ ਘਰ ਖਰੀਦ ਕੇ ਆਪਣੇ ਮਾਂ ਨੂੰ ਤੋਹਫੇ ਵਜੋਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਸ਼ਿਮਲਾ 'ਚ ਘਰ ਖਰੀਦਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੇ ਆਪਣਾ ਬਚਪਨ ਇਥੇ ਹੀ ਬਿਤਾਇਆ ਹੈ। ਇਹ ਖੁਸ਼ਖਬਰੀ ਟਵੀਟਰ 'ਤੇ ਆਪਣੇ ਪ੍ਰਸ਼ੰਸਕਾਂ ਲਈ ਭਾਵਨਾਵਾਂ ਸਾਂਝੀਆਂ ਕਰਦੇ ਅਨੁਪਮ ਨੇ ਵੀਡੀਓ ਕਲਿੱਪ 'ਚ ਕਿਹਾ,''ਮੇਰੇ ਪਿਤਾ ਜੀ ਵਣ ਵਿਭਾਗ 'ਚ ਇੱਥੇ ਕਲਰਕ ਸਨ। ਸਾਡੀ ਪੂਰੀ ਜ਼ਿੰਦਗੀ ਸਰਕਾਰੀ ਕੁਆਰਟਰ ਤੇ ਕਿਰਾਏ ਦੇ ਮਕਾਨ 'ਤੇ ਗੁਜ਼ਰੀ ਅਤੇ ਕੁੱਝ ਕਾਰਨਾਂ ਕਰ ਕੇ ਮੈਂ ਇਥੇ ਘਰ ਨਹੀਂ ਖਰੀਦ ਸਕਿਆ। ਹੁਣ ਮੈਂ ਇਹ ਖਰੀਦਿਆ ਛੋਟਾ ਜਿਹਾ ਘਰ ਆਪਣੀ ਮਾਂ ਨੂੰ ਭੇਟ ਕਰਨਾ ਚਾਹੁੰਦਾ ਹਾਂ। ਉਹ ਬਹੁਤ ਖੁਸ਼ ਹੈ।''
www.facebook.com/anupamkherofficial/videos/1800770833579568/
ਇਕ ਮਿੰਟ ਦੇ ਵੀਡੀਓ ਦੇ ਬੈਕਗ੍ਰਾਉਂਡ 'ਚ ਹੀਲ ਸਟੇਸ਼ਨ ਦੇ ਸੁੰਦਰ ਦ੍ਰਿਸ਼ ਦਿਖਾਈ ਦੇ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ,''ਅਸੀਂ ਭਾਰਤੀ ਜਿੱਥੇ ਪੜੇ-ਲਿਖੇ ਹੁੰਦੇ ਹਾਂ, ਉੱਥੇ ਆਪਣਾ ਘਰ ਹੋਣ ਦੀ ਇੱਛਾ ਰੱਖਦੇ ਹਾਂ। ਮੈਂ ਸ਼ਿਮਲਾ 'ਚ ਪੈਦਾ ਹੋਇਆ ਹਾਂ ਅਤੇ ਫਿਲਹਾਲ ਮੈਂ ਜਤੋਗ 'ਚ ਹਾਂ, ਜੋ ਸ਼ਿਮਲਾ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।'' ਉਨ੍ਹਾਂ ਕਿਹਾ,''ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਸੁੰਦਰ ਘਟਨਾ ਹੈ। ਕਾਸ਼, ਮੇਰੇ ਪਿਤਾ ਜੀ ਅੱਜ ਹੁੰਦੇ।'' ਅਨੁਪਮ ਖੇਰ ਦਾ ਜਨਮ ਸਾਲ 1955 'ਚ ਸ਼ਿਮਲਾ 'ਚ ਕਸ਼ਮੀਰੀ ਪੰਡਤ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਨੇ ਉੱਥੇ ਡੀ. ਏ. ਵੀ. ਸਕੂਲ 'ਚ ਪੜ੍ਹਾਈ ਕੀਤੀ ਸੀ।

Tags: Anupam Kher Shimla house mother twitterਅਨੁਪਮ ਖੇਰ ਸ਼ਿਮਲਾ

About The Author

Anuradha Sharma

Anuradha Sharma is News Editor at Jagbani.