FacebookTwitterg+Mail

ਮਾਇਆ ਨਗਰੀ 'ਚ ਆਉਣ ਤੋਂ ਬਾਅਦ ਅਨੁਪਮ ਖੇਰ ਨੇ ਇੰਝ ਬਣਾਈ ਸੀ ਖਾਸ ਪਛਾਣ

anupam kher
08 March, 2018 09:01:26 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਨੁਪਮ ਖੇਰ ਅੱਜ ਆਪਣਾ 63 ਵਾਂ ਜਨਮਦਿਨ ਮਨਾ ਰਹੇ ਹਨ। ਅਨੁਪਮ ਖੇਰ ਦਾ ਜਨਮਦਿਨ 7 ਮਾਰਚ 1955 ਨੂੰ ਸ਼ਿਮਲਾ 'ਚ ਹੋਇਆ ਸੀ। ਅਨੁਪਮ ਖੇਰ ਦੇ ਪਿਤਾ ਇਕ ਕਲਰਕ ਸਨ। ਸ਼ਿਮਲਾ ਦੇ ਡੀ.ਏ.ਵੀ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਅਨੁਪਮ ਖੇਰ ਨੂੰ ਐਕਟਿੰਗ ਦਾ ਕੀੜਾ ਮੁੰਬਈ ਲੈ ਆਇਆ। ਅਨੁਪਮ ਖੇਰ ਨੇ ਆਪਣੇ 31 ਸਾਲ ਦੇ ਫਿਲਮੀ ਕਰਿਅਰ ਵਿਚ ਲੱਗਭੱਗ 500 ਫਿਲਮਾਂ 'ਚ ਕੰਮ ਕੀਤਾ ਹੈ। ਅਨੁਪਮ ਨੇ ਹਿੰਦੀ ਦੇ ਨਾਲ ਹੀ ਹੋਰ ਭਾਸ਼ਾਵਾਂ ਦੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਅਨੁਪਮ ਖੇਰ ਨੂੰ ਫਿਲਮਾਂ 'ਚ ਵਿਲਨ, ਸੀਰੀਅਸ ਐਕਟਰ, ਹੀਰੋ ਅਤੇ ਕਾਮੇਡੀਅਨ ਜਿਵੇਂ ਸਾਰੇ ਤਰ੍ਹਾਂ ਦੇ ਰੋਲ ਕਰਦੇ ਹੋਏ ਦੇਖਿਆ ਜਾ ਚੁੱਕਿਆ ਹੈ। ਇੰਨ੍ਹਾਂ ਹੀ ਨਹੀਂ ਅਨੁਪਮ ਖੇਰ ਨੂੰ ਹਿੰਦੀ ਸਿਨੇਮਾ 'ਚ ਉਨ੍ਹਾਂ ਦੇ ਕੰਮ ਲਈ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਵੀ ਮਿਲ ਚੁੱਕਿਆ ਹੈ। ਅਨੁਪਮ ਖੇਰ 'ਡਰ', 'ਦਿਲ ਵਾਲੇ ਦੁਲਹਨੀਆ ਲੈ ਜਾਏਂਗੇ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਅਨੁਪਮ ਖੇਰ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਜਿਹੇ ਪਲ ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਅੱਜ ਅਨੁਪਮ ਖੇਰ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀਆਂ ਜ਼ਿੰਦਗੀ ਦੀਆਂ ਕੁਝ ਗੱਲਾਂ ਬਾਰੇ।
Punjabi Bollywood Tadka
ਅਨੁਪਮ ਖੇਰ ਦੀ ਪਹਿਲੀ ਵਿਆਹ ਫੇਲ ਹੋ ਚੁੱਕਿਆ ਹੈ। ਅਨੁਪਮ ਦੀ ਪਹਿਲੀ ਪਤਨੀ ਦਾ ਨਾਮ ਮਧੂਮਾਲਿਤਾ ਹੈ। ਦੋਵਾਂ ਵਿਚਕਾਰ ਆਪਸੀ ਸਮਝ ਅਤੇ ਵਿਵਾਦਾਂ ਕਾਰਨ ਦੋਵਾਂ ਨੇ ਤਲਾਕ ਦਾ ਫੈਸਲਾ ਲਿਆ ਸੀ। ਸਾਲ 1985 'ਚ ਅਨੁਪਮ ਨੇ ਦੂਜਾ ਵਿਆਹ ਕਿਰਨ ਖੇਰ ਨਾਲ ਕੀਤਾ ਸੀ। ਆਪਣੇ ਕਰਿਅਰ ਦੀ ਸ਼ੁਰੂਆਤ ਅਨੁਪਮ ਨੇ ਨਾਟਕ ਰਾਹੀ ਕੀਤੀ ਸੀ। 'ਨੈਸ਼ਨਲ ਸਕੂਲ ਆਫ ਡਰਾਮਾ' 'ਚ ਅਨੁਪਮ ਕਈ ਪਲਾਂ ਦਾ ਹਿੱਸਾ ਬਣ ਚੁੱਕੇ ਹਨ। ਅਨੁਪਮ ਖੇਰ ਨੇ ਸਾਲ 1982 ਵਿਚ ਰਿਲੀਜ਼ ਹੋਈ ਫਿਲਮ 'ਆਗਮਨ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।
Punjabi Bollywood Tadkaਬਾਲੀਵੁੱਡ 'ਚ ਇੱਕ ਸਫਲ ਐਕਟਰ ਬਨਣ ਤੋਂ ਪਹਿਲੇ ਅਨੁਪਮ ਖੇਰ ਨੇ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦਿਨਾਂ ਵਿਚ, ਅਨੁਪਨ ਖੇਰ ਕੋਲ ਖਾਣ ਤੱਕ ਦੇ ਪੈਸੇ ਨਹੀਂ ਹੋਇਆ ਕਰਦੇ ਸਨ ਅਤੇ ਉਹ ਪਲੇਟਫਾਰਮ ਦੇ ਬੈਂਚ 'ਤੇ ਸੌਂਦੇ ਸਨ। ਹਾਲਾਂਕਿ ਅਨੁਪਮ ਖੇਰ ਦੀਆਂ ਕੋਸ਼ਿਸ਼ਾਂ ਕਾਰਨ ਅੱਜ ਉਨ੍ਹਾਂ ਦਾ ਨਾਮ ਸਫਲ ਅਭਿਨੇਤਾਵਾਂ 'ਚ ਲਿਆ ਜਾਂਦਾ ਹੈ। ਅਨੁਪਮ ਖੇਰ ਦਾ ਇਕ ਸੌਤੇਲਾ ਪੁੱਤਰ ਵੀ ਹੈ। ਕਿਰਨ ਦਾ ਪਹਿਲਾਂ ਵਿਆਹ ਗੌਤਮ ਬੇਰੀ ਨਾਲ ਹੋਇਆ ਸੀ।
Punjabi Bollywood Tadka
ਕਿਰਨ ਅਤੇ ਗੌਤਮ ਬੇਰੀ ਦੇ ਬੇਟੇ ਦਾ ਨਾਮ ਸਿੰਕਦਰ ਖੇਰ ਹੈ। ਅਨੁਪਮ ਖੇਰ ਦਾ ਇਕ ਐਕਟਿੰਗ ਸਕੂਲ 'ਸਕੂਲ ਆਫ ਐਕਟਿੰਗ ' ਵੀ ਹੈ। ਜਿੱਥੇ ਅਭਿਨਏ ਦੇ ਗੁਣਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ।


Tags: Anupam KherKirron KherBirthdayGautam BerrySikandar Kher

Edited By

Manju

Manju is News Editor at Jagbani.