FacebookTwitterg+Mail

ਸ਼ਾਹਰੁਖ ਖਾਨ ਬਾਰੇ ਇਸ ਨਿਰਦੇਸ਼ਕ ਨੇ ਕਹੀ ਇਹ ਗੱਲ, ਸੁਣ ਤੁਸੀਂ ਵੀ ਕਹੋਗੇ OMG!

anurag kashyap
15 January, 2018 03:06:50 PM

ਮੁੰਬਈ(ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮੁਕੇਬਾਜ਼' ਨੂੰ ਲੈ ਕੇ ਅਨੁਰਾਗ ਕਸ਼ਅੱਪ ਕਾਫੀ ਚਰਚਾ 'ਚ ਬਣੇ ਹੋਏ ਹਨ। ਅਨੁਰਾਗ ਨੇ ਇਕ ਇੰਟਰਵਿਊ ਦੌਰਾਨ ਬਾਲੀਵੁੱਡ ਦੇ ਕਿੰਗ ਖਾਨ ਦੇ ਬਾਰੇ 'ਚ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਹੁਣ ਤੱਕ ਕਿੰਗ ਖਾਨ ਨਾਲ ਕੰਮ ਕਿਉਂ ਨਹੀਂ ਕੀਤਾ? ਇਸ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਬਾਲੀਵੁੱਡ ਇੰਡਸਟਰੀ ਨੂੰ ਉਹ ਉਦੋਂ ਤੱਕ ਅਲਵਿਦਾ ਨਹੀਂ ਕਹਿਣਗੇ, ਜਦੋ ਤੱਕ ਉਹ ਸ਼ਾਹਰੁਖ ਖਾਨ ਨਾਲ ਫਿਲਮ ਨਹੀਂ ਬਣਾ ਲੈਂਦੇ।

Punjabi Bollywood Tadka

ਅਨੁਰਾਗ ਨੇ ਅੱਗੇ ਦੱਸਿਆ ਕਿ ਉਹ ਸ਼ਾਹਰੁਖ ਅੱਗੇ ਕਦੇ ਵੀ ਉੱਚੀ ਆਵਾਜ਼ 'ਚ ਗੱਲ ਨਹੀਂ ਕਰ ਸਕਦੇ। ਉਨ੍ਹਾਂ ਹੋਰ ਕਿਹਾ, ''ਮੈਂ ਦੁਨੀਆ ਦੇ ਕਿਸੇ ਵੀ ਵਿਅਕਤੀ ਨਾਲ ਲੜ੍ਹਾਈ ਕਰ ਸਕਦਾ ਹਾਂ ਪਰ ਸ਼ਾਹਰੁਖ ਖਾਨ ਨਾਲ ਨਹੀਂ। ਜੇਕਰ ਉਹ ਕਦੇ ਮੇਰੇ ਨਾਲ ਉੱਚੀ ਆਵਾਜ਼ 'ਚ (ਗੁੱਸੇ 'ਚ) ਵੀ ਕੁਝ ਕਹਿ ਦੇਣ ਤਾਂ ਮੈਂ ਚੁੱਪ-ਚਾਪ ਇੱਕਲਾ ਬੈਠ ਕੇ ਰੋ ਲਵਾਂਗਾ ਪਰ ਉਨ੍ਹਾਂ ਨੂੰ ਕਦੇ ਕੁਝ ਨਹੀਂ ਬੋਲਾਂਗਾ। ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ।

Punjabi Bollywood Tadka

ਸ਼ਾਹਰੁਖ ਖਾਨ ਯੂਨੀਵਰਸਿਟੀ ਦੇ ਦਿਨਾਂ ਤੋਂ ਮੇਰੇ ਸੀਨੀਅਰ ਹਨ। ਉਹ ਹਮੇਸ਼ਾ ਇਕ ਵੱਡੇ ਭਰਾ ਵਾਂਗ ਮੇਰੀ ਮਦਦ ਕਰਦੇ ਰਹੇ ਹਨ। ਇਕ ਇੰਟਰਵਿਊ ਦੌਰਾਨ ਅਨੁਰਾਗ ਕਸ਼ਅੱਪ ਨੇ ਦੱਸਿਆ ਹੈ ਕਿ, ''ਸ਼ਾਹਰੁਖ ਖਾਨ ਤੇ ਉਹ ਫਿਲਮ 'ਨੋ ਸਮੋਕਿੰਗ' 'ਚ ਇੱਕਠੇ ਕੰਮ ਕਰਨ ਵਾਲੇ ਸਨ ਪਰ ਬਾਅਦ 'ਚ ਕੁਝ ਵਜ੍ਹਾ ਕਾਰਨ ਇਹ ਫਿਲਮ ਜਾਨ ਅਬਰਾਹਿਮ ਕੋਲ੍ਹ ਚਲੀ ਗਈ। ਅਨੁਰਾਗ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਹੈ ਕਿ, ''ਅਸੀਂ ਇਕ-ਦੂਜੇ ਨਾਲ ਜ਼ਰੂਰ ਕੰਮ ਕਰਾਂਗੇ।''


Tags: Anurag KashyapShahRukh KhanMukkabaazInterviewਮੁਕੇਬਾਜ਼ਅਨੁਰਾਗ ਕਸ਼ਅੱਪ

Edited By

Chanda Verma

Chanda Verma is News Editor at Jagbani.