FacebookTwitterg+Mail

ਪੂਰੀ ਤਰ੍ਹਾਂ 'original' ਹੈ ਅਨੁਸ਼ਕਾ ਦੀ 'ਫਿਲੌਰੀ'

anushka sharma
15 February, 2017 02:15:52 PM
ਨਵੀਂ ਦਿੱਲੀ— ਬਾਲੀਵੁੱਡ 'ਚ ਫਿਲਮ 'ਫਿਲੌਰੀ' ਨਾਲ ਬਤੌਰ ਨਿਰਦੇਸ਼ਕ ਡੈਬਿਊ ਕਰ ਰਹੇ ਅੰਸ਼ਯ ਲਾਲ ਦਾ ਕਹਿਣਾ ਹੈ ਕਿ, ਫਿਲਮ 'ਫਿਲੌਰੀ' ਕਿਸੇ ਫਿਲਮ ਦੀ ਕਾਪੀ ਨਹੀਂ ਹੈ, ਇਹ ਫਿਲਮ ਪੂਰੀ ਤਰ੍ਹਾਂ ਓਰਿਜਨਲ ਹੈ। 'ਫਿਲੌਰੀ' ਨੂੰ ਲੈ ਕੇ ਸੂਤਰਾਂ ਨਾਲ ਗੱਲਬਾਤ ਕਰਦੇ ਸਮੇਂ ਅੰਸ਼ਯ ਨੇ ਕਿਹਾ, ਫਿਲੌਰੀ ਨੂੰ ਲੈ ਕੇ ਮੀਡੀਆ 'ਚ ਜੋ ਖਬਰਾਂ ਆਈਆਂ ਹਨ ਕਿ, ਇਹ ਵਿਦੇਸ਼ੀ ਫਿਲਮ ਦੀ ਕਹਾਣੀ ਹੈ। ਇਹ ਪੂਰੀ ਤਰ੍ਹਾਂ ਨਾਲ ਗਲਤ ਖਬਰਾਂ ਹਨ। ਮੈਨੂੰ ਗੁੱਸਾ ਆ ਰਿਹਾ ਕਿ ਮੇਰੀ ਪੂਰੀ ਟੀਮ ਨੇ ਇਸ ਓਰਿਜਨਲ ਸਟੋਰੀ 'ਤੇ ਇਨ੍ਹੀ ਮਿਹਨਤ ਕੀਤੀ ਹੈ ਅਤੇ ਸਿਰਫ ਟ੍ਰੇਲਰ ਦੇਖ ਕੇ ਇਸ ਫਿਲਮ ਨੂੰ ਕਾਪੀ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ, ਫਿਲਮ 'ਫਿਲੌਰੀ' ਪੂਰੀ ਤਰ੍ਹਾਂ ਓਰਿਜਨਲ ਹੈ ਅਤੇ ਇਸ ਦੀ ਕਹਾਣੀ ਪੰਜਾਬ ਦੀ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਜਾਰੀ ਜੋਣ ਤੋਂ ਬਾਅਦ ਮੀਡੀਆ 'ਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਇਹ ਫਿਲਮ ਹਾਲੀਵੁੱਡ ਦੀ ਐਨੀਮੇਟੇਡ ਫਿਲਮ 'Corpse Bride' ਨਾਲ ਮਿਲਦੀ ਜੁਲਦੀ ਹੈ। ਇਸ ਰੋਮਾਂਟਿਕ ਕਾਮੇਡੀ ਫਿਲਮ ਦੀ ਨਿਰਮਾਤਾ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਹੈ। ਅਨੁਸ਼ਕਾ ਇਸ ਫਿਲਮ 'ਚ ਭੂਤ ਦਾ ਕਿਰਦਾਰ ਨਿਭਾਅ ਰਹੀ ਹੈ। ਅਨੁਸ਼ਕਾ ਤੋਂ ਇਲਾਵਾ ਇਸ ਫਿਲਮ 'ਚ ਅਭਿਨੇਤਾ-ਸੰਗੀਤਕਾਰ ਦਿਲਜੀਤ ਦੋਸਾਂਝ, ਸੂਰਜ ਸ਼ਰਮਾ ਅਤੇ ਮਹਰੀਨ ਪੀਰਜਦਾ ਵੀ ਮੁੱਖ ਭੂਮਿਕਾ 'ਚ ਹਨ। ਅਨੁਸ਼ਕਾ ਦੀ ਇਹ ਫਿਲਮ 24 ਮਾਰਚ 2017 ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ।

Tags: Anushka SharmaoriginalPhillauriDiljit DosanjhSuraj Sharmaਫਿਲੌਰੀਅਨੁਸ਼ਕਾ ਸ਼ਰਮਾ