FacebookTwitterg+Mail

ਜਦੋਂ ਜ਼ਖ਼ਮੀ ਪਸ਼ੂਆਂ ਨੂੰ ਦੇਖ ਕੇ ਭਾਵੁਕ ਹੋਈ ਅਨੁਸ਼ਕਾ ਸ਼ਰਮਾ, ਗਊਸ਼ਾਲਾ 'ਚ ਗੁਜਾਰਿਆ ਦਿਨ!

    1/5
27 April, 2017 11:15:49 AM
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਬੀਤੇ ਦਿਨ ਬੁੱਧਵਾਰ ਸਵੇਰੇ ਉਦੈਪੁਰ 'ਚ ਪਹੁੰਚੀ। ਸੂਤਰਾਂ ਮੁਤਾਬਕ ਅਨੁਸ਼ਕਾ ਸ਼ਰਮਾ ਇੱਥੇ ਵੱਡੀ ਸਥਿਤ ਐਨੀਮਲ ਐਂਡ ਸੁਸਾਇਟੀ ਗਈ ਸੀ। ਇੱਥੇ ਦੀ ਗਾਊਸ਼ਾਲਾ 'ਚ ਚਾਰ ਘੰਟੇ ਬਤੀਤ ਕੀਤਾ। ਜਿਸ ਤੋਂ ਬਾਅਦ ਸ਼ਾਮ ਦੀ ਫਲਾਇਟ 'ਤੇ ਉਹ ਵਾਪਸ ਮੁੰਬਈ ਲਈ ਰਵਾਨਾ ਵੀ ਹੋ ਗਈ।
ਗਊਸ਼ਾਲਾ 'ਚ ਪਹੁੰਚੀ ਅਨੁਸ਼ਕਾ ਨੇ ਲਾਵਾਰਿਸ ਜ਼ਖ਼ਮੀ ਗਾਵਾਂ ਦੀ ਹਾਲਤ ਦੇਖੀ ਅਤੇ ਉਨ੍ਹਾਂ ਦੀ ਮਦਦ ਵੀ ਕੀਤੀ। ਇਹ ਹੀ ਨਹੀਂ ਉਸ ਨੇ ਗਾਂ ਦੇ ਬੱਚੇ ਨੂੰ ਆਪਣੇ ਹੱਥਾਂ ਨਾਲ ਦੁੱਧ ਵੀ ਪਿਲਾਇਆ। ਗਾਂ ਅਤੇ ਬੱਚੇ ਨੂੰ ਗੁੜ ਅਤੇ ਹਰਾ ਘਾਹ ਖਵਾਇਆ। ਨਾਲ ਹੀ ਉਸ ਨੇ ਉੱਥੇ ਕੁੱਤਿਆਂ ਨੂੰ ਦਿੱਤੀ ਜਾਣ ਵਾਲੀ ਹਾਇਰਡੋ ਥੈਰੇਪੀ ਦੀ ਵੀ ਤਾਰੀਫ ਕੀਤੀ। ਇੱਥੇ ਅਨੁਸ਼ਕਾ ਪੀੜਿਤ ਪਸ਼ੂਆਂ ਨੂੰ ਦੇਖ ਕੇ ਕਾਫੀ ਭਾਵੁਕ ਹੋ ਗਈ ਸੀ। ਐਨੀਮਲ ਐਂਡ ਦੇ ਸਚਿਵ ਨੇਹਾ ਸਿੰਘ ਬਨਵਾਲ ਨੇ ਦੱਸਿਆ ਕਿ ਅਨੁਸ਼ਕਾ ਦਾ ਇਹ ਦੌਰਾ ਭਵਿੱਖ 'ਚ ਪਸ਼ੂਆਂ ਦੀ ਮਦਦ ਅਤੇ ਸੇਵਾ ਲਈ ਪ੍ਰੇਰਣਾ ਦਾ ਕੰਮ ਕਰੇਗਾ।

Tags: Anushka SharmaHydro TherapyUdaipurਅਨੁਸ਼ਕਾ ਸ਼ਰਮਾਹਾਇਰਡੋ ਥੈਰੇਪੀਉਦੈਪੁਰ