FacebookTwitterg+Mail

ਸੜਕ 'ਤੇ ਕੂੜਾ ਸੁੱਟਣ ਵਾਲੇ ਸ਼ਖਸ ਦੀ ਮਾਂ ਨੇ ਵਿਰਾਟ-ਅਨੁਸ਼ਕਾ ਨੂੰ ਸੁਣਾਈਆਂ ਖਰੀਆਂ-ਖਰੀਆਂ

anushka sharma
18 June, 2018 06:02:19 PM

ਮੁੰਬਈ (ਬਿਊਰੋ)— ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਇਕ ਸ਼ਖਸ ਨੂੰ ਸੜਕ ਵਿਚਕਾਰ ਕੂੜਾ ਸੁੱਟਣ 'ਤੇ ਫਟਕਾਰ ਲਗਾਈ ਜਿਸ ਦੀ ਵੀਡੀਓ ਵਿਰਾਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਈ ਅਤੇ ਇਹ ਮਾਮਲਾ ਸੁਰਖੀਆਂ 'ਚ ਆ ਗਿਆ। ਪਹਿਲਾਂ ਉਸ ਸ਼ਖਸ ਨੇ ਸੋਸ਼ਲ ਮੀਡੀਆ 'ਤੇ ਵਿਰਾਟ ਤੇ ਅਨੁਸ਼ਕਾ ਖਿਲਾਫ ਇਕ ਪੋਸਟ ਸ਼ੇਅਰ ਕੀਤੀ। ਉੱਥੇ ਹੀ ਇਸ ਤੋਂ ਬਾਅਦ ਸ਼ਖਸ ਦੀ ਮਾਂ ਨੇ ਵਿਰਾਟ-ਅਨੁਸ਼ਕਾ 'ਤੇ ਪਲਟਵਾਰ ਕੀਤਾ ਹੈ। ਉਸ ਨੇ ਇਸ ਨੂੰ ਸਫਾਈ ਦੇ ਨਾਂ 'ਤੇ ਇਕ ਸਸਤੀ ਪਬਲੀਸਿਟੀ ਦੱਸਿਆ ਹੈ।

Punjabi Bollywood Tadka

ਉਸਨੇ ਲਿਖਿਆ, ''ਵਿਰਾਟ ਅਤੇ ਅਨੁਸ਼ਕਾ ਨੇ ਆਪਣੀ ਵੀਡੀਓ ਅਤੇ ਪੋਸਟ ਰਾਹੀਂ ਉਸਦੇ ਬੇਟੇ ਨੂੰ ਸਾਰੀ ਦੁਨੀਆ ਸਾਹਮਣੇ ਸ਼ਰਮਿੰਦਾ ਕੀਤਾ''। ਸੋਸ਼ਲ ਮੀਡੀਆ 'ਤੇ ਇਹ ਪੋਸਟ ਸ਼ੇਅਰ ਕਰਦੇ ਹੋਏ ਉਸਦੇ ਬੇਟੇ ਦਾ ਚਿਹਰਾ ਵੀ ਛਿਪਾਇਆ ਨਹੀਂ ਗਿਆ। ਹੁਣ ਮੈਨੂੰ ਆਪਣੇ ਬੇਟੇ ਦੀ ਸੁਰੱਖਿਆ ਦੀ ਚਿੰਤਾ ਹੈ। ਤੁਸੀਂ ਲੋਕਾਂ ਨੇ ਆਪਣੀ ਫੈਨਜ਼ ਫਾਲੋਇੰਗ ਵਧਾਉਣ ਲਈ ਇਹ ਵੀਡੀਓ ਪੋਸਟ ਕੀਤੀ ਸੀ। ਤੁਹਾਡੀ ਹਿੰਮਤ ਕਿਵੇਂ ਹੋਈ ਕਿਸੇ ਦੇ ਚਰਿਤਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ''।

Punjabi Bollywood Tadka

ਦਰਸਅਲ, ਬੀਤੇ ਦਿਨੀਂ ਲਗਜ਼ਰੀ ਕਾਰ 'ਚ ਬੈਠੇ ਇਕ ਸ਼ਖਸ ਨੇ ਕਾਰ ਦੇ ਅੰਦਰੋ ਪਲਾਸਟਿਕ ਦੀ ਬੋਤਲ ਬਾਹਰ ਸੁੱਟੀ ਤਾਂ ਅਨੁਸ਼ਕਾ ਉਸ 'ਤੇ ਭੜਕ ਗਈ। ਇਸ ਤੋਂ ਬਾਅਦ ਅਨੁਸ਼ਕਾ ਨੇ ਆਪਣੀ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਅਤੇ ਉਸ ਨੂੰ ਨੇੜੇ ਆਉਣ ਲਈ ਕਿਹਾ। ਫਿਰ ਅਨੁਸ਼ਕਾ ਨੇ ਉਸ ਨੂੰ ਫਟਕਾਰਦੇ ਹੋਏ ਕਿਹਾ, ''ਤੁਸੀਂ ਸੜਕ 'ਤੇ ਕੂੜਾ ਕਿਉਂ ਸੁੱਟ ਰਹੇ ਹੋ? ਤੁਸੀਂ ਸੜਕ 'ਤੇ ਪਲਾਸਟਿਕ ਕਿਉਂ ਸੁੱਟ ਰਹੇ ਹੋ? ਅੱਗੇ ਤੋਂ ਧਿਆਨ ਰੱਖਣਾ... ਸੜਕ 'ਤੇ ਇੰਝ ਪਲਾਸਟਿਕ ਦੀ ਬੋਤਲ ਨਹੀਂ ਸੁੱਟ ਸੱਕਦੇ।''

ਉੱਥੇ ਵਿਰਾਟ ਨੇ ਇਸ ਪੂਰੀ ਘਟਨਾ ਦੀ ਵੀਡੀਓ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਇਨ੍ਹਾਂ ਲੋਕਾਂ ਨੂੰ ਸੜਕ 'ਤੇ ਕੂੜਾ ਸੁੱਟਦੇ ਹੋਏ ਦੇਖ ਕੇ ਉਨ੍ਹਾਂ ਨੂੰ ਸਹੀ ਢੰਗ ਨਾਲ ਸਮਝਾਇਆ। ਮਹਿੰਗੀ ਕਾਰ 'ਚ ਸਫਰ ਕਰਦੇ ਹਨ ਅਤੇ ਇਨ੍ਹਾਂ ਦਾ ਦਿਮਾਗ ਖਰਾਬ ਹੈ। ਕੀ ਅਜਿਹੇ ਲੋਕ ਸਾਡਾ ਦੇਸ਼ ਸਾਫ ਰੱਖ ਸਕਦੇ ਹਨ? ਜੀ ਹਾਂ ਜੇਕਰ ਤੁਸੀਂ ਵੀ ਕੁਝ ਅਜਿਹਾ ਕਰਦੇ ਹੋਏ ਦੇਖਦੇ ਹੋ ਤਾਂ ਇੰਝ ਹੀ ਕਰੋ ਅਤੇ ਜਾਗਰੁਕਤਾ ਫੈਲਾਓ।''


Tags: Virat Kohli Anushka Sharma Instagram Bollywood Actress

Edited By

Kapil Kumar

Kapil Kumar is News Editor at Jagbani.