FacebookTwitterg+Mail

ਅਨੁਸ਼ਕਾ ਨੇ ਆਪਣੇ ਵਿਆਹ 'ਚ ਨਿਭਾਇਆ ਗਾਇਕਾ ਜਸਲੀਨ ਰਾਇਲ ਨਾਲ ਕੀਤਾ ਇਹ ਵਾਅਦਾ

anushka sharma and jasleen royal
13 December, 2017 04:58:33 PM

ਮੁੰਬਈ(ਬਿਊਰੋ)— 'ਦਿਨ ਸ਼ਗਨਾਂ ਦਾ ਚੜ੍ਹਿਆ, ਆਓ ਸਖੀਓ ਨੀ ਵਿਹੜਾ ਸਜਿਆ...।' ਲਾਈਟ ਪਿੰਕ ਰੰਗ ਦੇ ਲਹਿੰਗੇ 'ਚ ਸਜੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜਿਵੇਂ ਹੀ ਸਟੇਜ 'ਤੇ ਪੁੱਜੀ ਤਾਂ ਇਟਲੀ ਦਾ ਰਿਜ਼ੋਰਟ ਪੰਜਾਬੀ ਲੋਕਗੀਤ ਨਾਲ ਗੂੰਜ ਉਠਿਆ। ਦਿਲਕਸ਼ ਆਵਾਜ਼ ਸੀ ਲੁਧਿਆਣਾ ਦੀ ਜਸਲੀਨ ਰਾਇਲ ਦੀ। ਇਸ ਗੀਤ ਦੇ ਬੋਲ ਨੀਰਜ ਰਾਜਵਤਦੇ ਹਨ। ਅਨੁਸ਼ਕਾ ਨੇ ਜਸਲੀਨ ਰਾਇਲ ਨਾਲ ਆਪਣਾ ਕੀਤਾ ਹੋਇਆ ਵਾਅਦਾ ਨਿਭਾਇਆ।

ਅਨੁਸ਼ਕਾ ਨੇ ਪਹਿਲਾਂ ਹੀ ਤਹਿ ਕਰ ਲਿਆ ਸੀ ਕਿ ਜਦੋਂ ਇਹ ਵਿਆਹ ਹੋਵੇਗਾ ਤਾਂ ਉਹ ਇਹੀ ਗੀਤ ਲਾਵੇਗੀ। ਇਹ ਗੀਤ ਲੁਧਿਆਣਾ ਦੀ ਜਸਲੀਨ ਰਾਇਲ ਨੇ ਅਨੁਸ਼ਕਾ ਲਈ ਫਿਲਮ 'ਫਿਲੌਰੀ' 'ਚ ਗਾਇਆ ਸੀ। ਪਹਿਲੀ ਵਾਰ ਇਸ ਨੂੰ ਸੁਣ ਕੇ ਅਨੁਸ਼ਕਾ ਕਾਫੀ ਭਾਵੁਕ ਹੋਈ ਸੀ।

ਜਸਲੀਨ ਨੇ ਮੁੰਬਈ 'ਚ ਇੱਕ ਇੰਟਰਵਿਊ 'ਚ ਦੱਸਿਆ, ''ਅਨੁਸ਼ਕਾ 'ਫਿਲੌਰੀ' ਫਿਲਮ ਦੀ ਨਿਰਮਾਤਾ ਵੀ ਹੈ ਤੇ ਜਦੋਂ ਫਿਲਮ ਦਾ ਇਹ ਗੀਤ ਉਨ੍ਹਾਂ ਨੇ ਸੁਣਿਆ ਤਾਂ ਕਾਫੀ ਪ੍ਰਭਾਵਿਤ ਹੋਈ। ਉਸ ਸਮੇਂ ਉਸ ਨੇ ਕਿਹਾ ਸੀ, 'ਇਹ ਗੀਤ ਬਹੁਤ ਪਿਆਰਾ ਹੈ। ਮੈਂ ਜਦੋਂ ਵੀ, ਜਿਥੇ ਵੀ ਵਿਆਹ ਕਰਾਂਗੀ, ਤੇਰਾ ਹੀ ਗੀਤ ਵੱਜੇਗਾ। ਜਸਲੀਨ ਨੇ ਕਿਹਾ, ਮੈਂ ਬਹੁਤ ਖੁਸ਼ ਹਾਂ ਕਿ ਅਨੁਸ਼ਕਾ ਨੇ ਆਪਣਾ ਵਾਅਦਾ ਨਿਭਾਇਆ।''


ਅਨੁਸ਼ਕਾ ਦੇ ਸਟੇਜ 'ਤੇ ਪੁੱਜਣ ਤੋਂ ਬਾਅਦ ਜਦੋਂ ਵਿਰਾਟ ਨੇ ਉਸ ਦਾ ਹਥ ਫੜ੍ਹ ਕੇ ਕੁਝ ਦੇਰ ਗੱਲਬਾਤ ਕੀਤੀ ਤਾਂ ਉਸ ਸਮੇਂ ਵੀ ਇਹੀ ਗੀਤ ਵੱਜਦਾ ਰਿਹਾ। ਜਸਲੀਨ ਦੀ ਮਾਂ ਬਬਲੀ ਕੌਰ ਨੇ ਕਿਹਾ, ''ਜਦੋਂ ਮੈਂ ਵਿਆਹ ਦੀ ਵੀਡੀਓ ਫੇਸਬੁੱਕ 'ਤੇ ਦੇਖੀ ਤਾਂ ਮੇਰੇ ਮੂੰਹ 'ਚੋਂ ਇਹੀ ਗੱਲ ਨਿਕਲੀ- ਜਸਲੀਨ ਬਿਊਟੀਫੁੱਲ ਸਾਂਗ ਫਾਰ ਬਿਊਟੀਫੁੱਲ ਬ੍ਰਾਈਡ।''

 

 

 

 

 


Tags: Din Shagna DaPhillauriAnushka SharmaJasleen RoyalVirat KohliMarriageMilan Italy